ਪੰਜਾਬ ਦੇ ਜਗਰਾਉਂ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਨੇ ਐਲਾਨ ਕੀਤਾ ਸੀ ਕਿ 3 ਦਸੰਬਰ ਨੂੰ ਬੁੱਢਾ ਦਰਿਆ ਵਿੱਚ ਮਿੱਟੀ ਸੁੱਟ ਕੇ ਬੰਦ ਕੀਤਾ ਜਾਵੇਗਾ। ਜਿਸ ਕਾਰਨ ਜਗਰਾਉਂ ਦੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਸਾਥੀਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੰਜਾਬ ਦੇ ਜਗਰਾਉਂ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਨੇ ਐਲਾਨ ਕੀਤਾ ਸੀ ਕਿ 3 ਦਸੰਬਰ ਨੂੰ ਬੁੱਢਾ ਦਰਿਆ ਵਿੱਚ ਮਿੱਟੀ ਸੁੱਟ ਕੇ ਬੰਦ ਕੀਤਾ ਜਾਵੇਗਾ। ਜਿਸ ਕਾਰਨ ਜਗਰਾਉਂ ਦੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਸਾਥੀਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਲੱਖੇ ਸਿਧਾਣੇ ਨੂੰ ਗੱਡੀ ਵਿਚੋਂ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਗੱਡੀ ਦੇ ਸ਼ੀਸ਼ੇ ਭੰਨ ਕੇ ਲੱਖੇ ਅਤੇ ਉਸਦੇ ਸਾਥੀਆਂ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਬੁੱਢਾ ਦਰਿਆ ਨੂੰ ਬੰਦ ਕਰਵਾਉਣ ਨੂੰ ਲੈ ਕੇ ਸੰਘਰਸ਼ ਵਿੱਚ ਹਿੱਸਾ ਲੈਣ ਆਏ ਲੋਕਾਂ ਨੂੰ ਪੁਲੀਸ ਨੇ ਘਰਾਂ ਵਿੱਚ ਕੈਦ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਹਰ ਮੁਹਿੰਮ ਵਿੱਚ ਜਗਰਾਉਂ ਦੇ ਸਮਾਜ ਸੇਵੀ ਲੱਖਾ ਸਿਧਾਣਾ ਦਾ ਸਾਥ ਦੇਣ ਵਾਲੇ ਸੁੱਖ ਜਗਰਾਉਂ ਦੇ ਘਰ ਵੀ ਪੁਲਿਸ ਨੇ ਪਹਿਰਾ ਦਿੱਤਾ।
ਇਸ ਤੋਂ ਪਹਿਲਾਂ ਕਿ ਪੁਲਿਸ ਉਸ ਨੂੰ ਘਰ ‘ਚ ਬੰਦ ਕਰ ਸਕਦੀ, ਸੁੱਖ ਜਗਰਾਓਂ ਪੁਲਿਸ ਨੂੰ ਚਕਮਾ ਦੇ ਕੇ ਘਰੋਂ ਕਿਤੇ ਹੋਰ ਚਲਾ ਗਿਆ। ਪਰ ਜਦੋਂ ਪੁਲਸ ਜਗਰਾਉਂ ਲੁਧਿਆਣਾ ਫਿਰੋਜ਼ਪੁਰ ਰੋਡ ‘ਤੇ ਪ੍ਰੀਤ ਢਾਬੇ ‘ਤੇ ਚਾਹ ਪੀਣ ਲਈ ਰੁਕੀ ਤਾਂ ਪੁਲਸ ਨੇ ਉਸ ਨੂੰ ਉਸ ਦੇ ਮੋਬਾਇਲ ਦੀ ਲੋਕੇਸ਼ਨ ਤੋਂ ਢਾਬੇ ‘ਤੇ ਕਾਬੂ ਕਰ ਲਿਆ।
ਹਾਲਾਂਕਿ ਇਸ ਦੌਰਾਨ ਸੁੱਖ ਜਗਰਾਓਂ ਪੁਲਸ ਨੂੰ ਦੱਸਿਆ ਕਿ ਉਹ ਸਿਰਫ ਗੰਦੇ ਪਾਣੀ ਦੇ ਖਿਲਾਫ ਹਨ, ਜਿਸ ਕਾਰਨ ਲੁਧਿਆਣਾ ‘ਚ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪੁਲਸ ਨੇ ਉਸ ਦੀ ਇਕ ਨਹੀਂ ਸੁਣੀ। ਉਸ ਨੂੰ ਸਾਥੀਆਂ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ।