Friday, January 10, 2025
spot_img

ਲਾੜੀ ਕਰਦੀ ਰਹੀ ਉਡੀਕ, ਪਰ ਵਿਆਹ ਦੀ ਬਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ; ਲੱਗੇ ਗੰਭੀਰ ਦੋਸ਼

Must read

ਲੁਧਿਆਣਾ ‘ਚ ਵਿਆਹ ਵਾਲੇ ਦਿਨ ਆਖਰੀ ਸਮੇਂ ‘ਤੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਵਿਆਹ ਦੀ ਬਰਾਤ ਲਿਆਉਣ ਤੋਂ ਪਹਿਲਾਂ ਕ੍ਰੇਟਾ ਕਾਰ ਅਤੇ 25 ਲੱਖ ਰੁਪਏ ਦੀ ਨਕਦੀ ਦੀ ਮੰਗ ਕੀਤੀ। ਜਦੋਂ ਮੰਗ ਪੂਰੀ ਨਾ ਹੋਈ ਤਾਂ ਬਰਾਤ ਨਹੀਂ ਪਹੁੰਚੀ। ਬੁੱਧਵਾਰ ਨੂੰ ਲੁਧਿਆਣਾ ਪੈਲੇਸ ‘ਚ ਵਿਆਹ ਰੱਖਿਆ ਹੋਇਆ ਸੀ ਅਤੇ ਕੁੜੀ ਵਾਲੇ ਬਰਾਤ ਦਾ ਇੰਤਜ਼ਾਰ ਕਰਦੇ ਰਹੇ ਪਰ ਬਰਾਤ ਨਹੀਂ ਪਹੁੰਚੀ। ਜਿਸ ਤੋਂ ਬਾਅਦ ਲੜਕੀ ਨੇ ਥਾਣੇ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਆਹ ਨਾ ਹੋਣ ਕਾਰਨ ਜਿੱਥੇ ਲੜਕੀ ਦੁਖੀ ਹੈ, ਉੱਥੇ ਹੀ ਮਾਪਿਆਂ ਦਾ ਵੀ ਬੁਰਾ ਹਾਲ ਹੈ।

ਥਾਣਾ ਡਿਵੀਜ਼ਨ ਨੰਬਰ-8 ਵਿੱਚ ਸ਼ਿਕਾਇਤ ਦਰਜ ਕਰਵਾਉਣ ਆਏ ਲੁਧਿਆਣਾ ਵਾਸੀ ਗੋਪਾਲ ਚੰਦ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਮੋਰਿੰਡਾ ਦੇ ਚਿਤਰੇਸ਼ ਨਾਲ ਤੈਅ ਹੋਇਆ ਸੀ। ਇਹ ਵਿਆਹ ਬੁੱਧਵਾਰ ਨੂੰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਕਾਸਾ ਲਾ ਮੈਰਿਜ ਪੈਲੇਸ ‘ਚ ਹੋਣਾ ਤੈਅ ਹੋਇਆ ਸੀ। ਜਿੱਥੇ ਵਿਆਹ ਦੇ ਕਰੀਬ ਪੰਜ ਸੌ ਦੇ ਕਰੀਬ ਮਹਿਮਾਨ ਪਹਿਲਾਂ ਹੀ ਪਹੁੰਚ ਚੁੱਕੇ ਸਨ ਪਰ ਦੇਰ ਸ਼ਾਮ ਤੱਕ ਲਾੜੇ ਅਤੇ ਉਸਦੇ ਪਰਿਵਾਰ ਦੇ ਨਾ ਆਉਣ ਕਾਰਨ ਵਿਆਹ ਵਾਲੇ ਮਹਿਮਾਨ ਵਾਪਿਸ ਪਰਤ ਗਏ।

ਗੋਪਾਲ ਚੰਦ ਨੇ ਦੱਸਿਆ ਕਿ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ। ਪੈਲੇਸ ਵਿੱਚ ਬਰਾਤੀ ਪਹੁੰਚਣਾ ਸ਼ੁਰੂ ਹੋ ਗਏ ਤਾਂ ਵਿਚੋਲੇ ਦੁਆਰਾ ਮੁੰਡੇ ਵਾਲਿਆਂ ਨੇ ਉਨ੍ਹਾਂ ਨੂੰ ਮੈਸੇਜ਼ ਭੇਜਿਆ ਕਿ ਪਹਿਲਾਂ ਕ੍ਰੇਟਾ ਗੱਡੀ ਅਤੇ 25 ਲੱਖ ਰੁਪਏ ਕੈਸ਼ ਚਾਹੀਦਾ ਹੈ। ਫਿਰ ਹੀ ਬਰਾਤ ਪਹੁੰਚੇਗੀ। ਕੁੜੀ ਵਾਲਿਆਂ ਕੋਲ ਨਾ ਤਾਂ ਮੌਕੇ ‘ਤੇ ਗੱਡੀ ਸੀ ਅਤੇ ਨਾ ਹੀ ਕੈਸ਼ ਸੀ। ਡਿਮਾਂਡ ਠੁਕਰਾਉਣ ‘ਤੇ ਮੁੰਡੇ ਵਾਲਿਆਂ ਨੇ ਬਰਾਤ ਲਿਆਉਣ ਤੋਂ ਸਾਫ਼ ਮਨਾ ਕਰ ਦਿੱਤਾ।

ਗੋਪਾਲ ਚੰਦ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਇੱਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਸ਼ਗਨ ਲਈ ਮੋਰਿੰਡਾ ਆਇਆ ਸੀ। ਸ਼ਗਨ ਦੀ ਰਸਮ ਕਰਾਊਨ ਹੋਟਲ ਮੋਰਿੰਡਾ ਵਿਖੇ ਹੋਈ, ਜਿੱਥੇ ਉਨ੍ਹਾਂ ਲੜਕੇ ਨੂੰ 1 ਲੱਖ ਸ਼ਗਨ ਦਿੱਤਾ ਅਤੇ ਸਾਰੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਚੇਨੀਆਂ ਵੀ ਪਾਈਆਂ। ਅਤੇ ਆਪਣੀ ਸਮਰੱਥਾ ਅਨੁਸਾਰ ਸ਼ਗਨ ਵੀ ਦਿੱਤੇ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਸਾਮਾਨ ਵੀ ਦਾਜ ਵਜੋਂ ਦਿੱਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article