Friday, January 10, 2025
spot_img

ਐਸਾਰ ਗਰੁੱਪ ਦੇ ਸਹਿ-ਸੰਸਥਾਪਕ ਦਾ ਹੋਇਆ ਦਿਹਾਂਤ

Must read

Essar group ਦੇ ਸਹਿ-ਸੰਸਥਾਪਕ ਸ਼ਸ਼ੀਕਾਂਤ ਰੁਈਆ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਸ਼ੀਕਾਂਤ ਰੁਈਆ ਨੇ 25 ਨਵੰਬਰ ਦੇਰ ਰਾਤ ਮੁੰਬਈ ‘ਚ ਆਖ਼ਰੀ ਸਾਹ ਲਏ।

ਸ਼ਸ਼ੀ ਰੁਈਆ ਨੇ ਆਪਣੇ ਭਰਾ ਰਵੀ ਨਾਲ ਮਿਲ ਕੇ ਐਸਾਰ ਦੀ ਸਥਾਪਨਾ ਕੀਤੀ ਸੀ, ਜੋ ਕਿ ਧਾਤ ਤੋਂ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਦੀ ਹੈ। ਰੁਈਆ ਨੇ ਰਾਸ਼ਟਰੀ ਅਤੇ ਉਦਯੋਗਿਕ ਸੰਗਠਨਾਂ ਵਿੱਚ ਕਈ ਪ੍ਰਮੁੱਖ ਅਹੁਦਿਆਂ ‘ਤੇ ਕੰਮ ਕੀਤਾ। ਉਹ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੀ ਪ੍ਰਬੰਧਕੀ ਕਮੇਟੀ ਦਾ ਹਿੱਸਾ ਸੀ ਅਤੇ ਭਾਰਤ-ਅਮਰੀਕਾ ਸੰਯੁਕਤ ਵਪਾਰ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਸੇਵਾ ਕੀਤੀ। ਉਹ ਇੰਡੀਅਨ ਨੈਸ਼ਨਲ ਸ਼ਿਪਓਨਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦੇ ਭਾਰਤ-ਯੂਐਸ ਸੀਈਓ ਫੋਰਮ ਅਤੇ ਭਾਰਤ-ਜਾਪਾਨ ਵਪਾਰ ਕੌਂਸਲ ਦੇ ਮੈਂਬਰ ਵੀ ਸਨ। ਸ਼ਸ਼ੀ ਦੇ ਭਰਾ ਰਵੀ ਰੂਈਆ ਨੇ ਕਿਹਾ, “ਬਹੁਤ ਹੀ ਦੁਖੀ ਹਿਰਦੇ ਨਾਲ ਅਸੀਂ ਰੂਈਆ ਅਤੇ ਐਸਾਰ ਪਰਿਵਾਰ ਦੇ ਸਰਪ੍ਰਸਤ ਸ਼ਸ਼ੀਕਾਂਤ ਰੂਈਆ ਦੇ ਦੇਹਾਂਤ ਦੀ ਘੋਸ਼ਣਾ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਸ਼ਸ਼ੀਕਾਂਤ ਰੁਈਆ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਰੂਈਆ ‘ਇੱਕ ਮਹਾਨ ਸ਼ਖਸੀਅਤ’ ਸਨ। ਮੋਦੀ ਨੇ ਇਸ ਔਖੇ ਸਮੇਂ ਵਿੱਚ ਰੂਈਆ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਸ਼ਸ਼ੀਕਾਂਤ ਰੂਈਆ ਉਦਯੋਗ ਵਿੱਚ ਇੱਕ ਮਹਾਨ ਸ਼ਖਸੀਅਤ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article