ਦਿੱਲੀ-ਐਨਸੀਆਰ ਅਤੇ ਉਸਦੇ ਨਾਲ ਲੱਗਦੇ ਸ਼ਹਿਰ ਹਵਾ ਪ੍ਰਦੂਸ਼ਣ ਦੀ ਲਪੇਟ ‘ਚ ਹਨ। ਦਿੱਲੀ, ਗਾਜ਼ੀਆਬਾਦ, ਨੋਇਡਾ, ਗੁਰੂਗ੍ਰਾਮ, ਫਰੀਦਾਬਾਦ ਸਮੇਤ ਕਈ ਸ਼ਹਿਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਸਕੂਲ ਬੰਦ ਹਨ। ਦੱਸ ਦਈਏ ਕਿ ਜ਼ਿਆਦਾਤਰ ਥਾਵਾਂ ‘ਤੇ ਸਕੂਲਾਂ ਨੂੰ 23 ਨਵੰਬਰ 2024 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਪ੍ਰਦੂਸ਼ਣ ਕਾਰਨ ਨੋਇਡਾ ਦੇ ਸਕੂਲਾਂ ਨੂੰ 25 ਨਵੰਬਰ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਗੌਤਮ ਬੁੱਧ ਨਗਰ ਦੇ ਸਕੂਲ ਜ਼ਿਲ੍ਹਾ ਇੰਸਪੈਕਟਰ ਡਾ. ਧਰਮਵੀਰ ਸਿੰਘ ਨੇ ਨੋਟਿਸ ਜਾਰੀ ਕਰਦਿਆਂ ਸਪੱਸ਼ਟ ਰੂਪ ‘ਚ ਕਿਹਾ ਹੈ ਕਿ ਹੁਣ ਸਕੂਲ ਖੋਲ੍ਹਣ ਦਾ ਅਗਲਾ ਨੋਟਿਸ 25 ਨਵੰਬਰ 2024 ਯਾਨੀ ਸੋਮਵਾਰ ਨੂੰ ਆਵੇਗਾ।