ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 20 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ। ਜਿਸ ਦਾ ਨਤੀਜਾ ਅੱਜ ਯਾਨੀ 23 ਨਵੰਬਰ ਨੂੰ ਆਵੇਗਾ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੀਆਂ ਚਾਰ ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫੈਸਲਾ ਹੋਵੇਗਾ। ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਨ ਚੱਬੇਵਾਲ, ਭਾਜਪਾ ਵੱਲੋਂ ਸੋਹਣ ਸਿੰਘ ਠੱਡਲ ਅਤੇ ਕਾਂਗਰਸ ਵੱਲੋਂ ਰਣਜੀਤ ਕੁਮਾਰ ਚੋਣ ਮੈਦਾਨ ਵਿੱਚ ਹਨ।
ਵਿਧਾਨ ਸਭਾ ਹਲਕਾ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਅਤੇ ਚੱਬੇਵਾਲ ਸੀਟ ਉੱਤੇ ਕੁੱਲ 53.43 ਫੀਸਦੀ ਵੋਟਿੰਗ ਹੋਈ ਹੈ। ਹਾਲਾਂਕਿ ਅਜੇ ਚੱਬੇਵਾਲ ਤੋਂ ਆਪ ਉਮੀਦਵਾਰ ਇਸ਼ਾਨ ਚੱਬੇਵਾਲ 22019 ਵੋਟਾਂ ਨਾਲ ਅੱਗੇ ਹਨ। ਜਦਕਿ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ 11610 ਵੋਟਾਂ ਨਾਲ ਪਿੱਛੇ ਹਨ। ਸੋਹਣ ਸਿੰਘ ਠੰਡਲ ਜੋ ਕਿ ਬੀਜੇਪੀ ਦੇ ਉਮੀਦਵਾਰ ਹਨ ਉਹ ਅਜੇ 2612 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
ਇਸ਼ਾਨ ਚੱਬੇਵਾਲ (ਆਪ)-22019
ਰਣਜੀਤ ਕੁਮਾਰ (ਕਾਂਗਰਸ) -11610
ਸੋਹਣ ਸਿੰਘ ਠੰਡਲ (ਬੀਜੇਪੀ)-2612