ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਅੱਜ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ‘ਤੇ ਮੀਟਿੰਗ ਹੋਈ। ਪੀਏਸੀ ਦੀ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ।
ਬ੍ਰਹਮਾ ਸਿੰਘ ਤੰਵਰ ਛਤਰਪੁਰ ਤੋਂ ਚੋਣ ਲੜਨਗੇ, ਜਦਕਿ ਅਨਿਲ ਝਾਅ ਕਿਰਾੜੀ ਤੋਂ ‘ਆਪ’ ਦੇ ਉਮੀਦਵਾਰ ਹੋਣਗੇ। ਦੀਪਕ ਸਿੰਗਲਾ ਵਿਸ਼ਵਾਸ ਨਗਰ ਅਤੇ ਸਰਿਤਾ ਸਿੰਘ ਰੋਹਤਾਸ ਨਗਰ ਤੋਂ ਚੋਣ ਲੜਨਗੇ। ਬੀਬੀ ਤਿਆਗੀ ਲਕਸ਼ਮੀ ਨਗਰ ਤੋਂ ‘ਆਪ’ ਉਮੀਦਵਾਰ ਹੋਣਗੇ ਅਤੇ ਰਾਮ ਸਿੰਘ ਨੇਤਾਜੀ ਨੂੰ ਬਦਰਪੁਰ ਤੋਂ ‘ਆਪ’ ਉਮੀਦਵਾਰ ਬਣਾਇਆ ਗਿਆ ਹੈ।
ਜ਼ੁਬੈਰ ਚੌਧਰੀ ਸੀਲਮਪੁਰ ਤੋਂ ‘ਆਪ’ ਦੇ ਉਮੀਦਵਾਰ ਹੋਣਗੇ ਅਤੇ ਜ਼ੁਬੈਰ ਚੌਧਰੀ ਸੀਲਮਪੁਰ ਤੋਂ, ਵੀਰ ਸਿੰਘ ਧੀਂਗਾਨ ਸੀਮਾਪੁਰੀ ਤੋਂ, ਗੌਰਵ ਸ਼ਰਮਾ ਘੋਂਡਾ ਤੋਂ ਚੋਣ ਲੜਨਗੇ। ਮਨੋਜ ਤਿਆਗੀ ਕਰਾਵਲ ਨਗਰ ਤੋਂ ‘ਆਪ’ ਦੇ ਉਮੀਦਵਾਰ ਹੋਣਗੇ ਅਤੇ ਸੋਮੇਸ਼ ਸ਼ੌਕੀਨ ਮਟਿਆਲਾ ਤੋਂ ‘ਆਪ’ ਦੇ ਉਮੀਦਵਾਰ ਹੋਣਗੇ।