ਅਮਰੀਕੀ ਜਸਟਿਸ ਵਿਭਾਗ Chrome ਨੂੰ ਵੇਚਣ ਲਈ Google ‘ਤੇ ਦਬਾਅ ਪਾ ਸਕਦਾ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਜਸਟਿਸ ਵਿਭਾਗ ਕਿਸੇ ਜੱਜ ਨੂੰ Chrome ਨੂੰ ਵੇਚਣ ਲਈ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ‘ਤੇ ਦਬਾਅ ਬਣਾਉਣ ਲਈ ਕਹਿ ਸਕਦਾ ਹੈ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਵਿਭਾਗ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਨੂੰ ਲੈ ਕੇ ਵੀ ਅਹਿਮ ਕਦਮ ਚੁੱਕ ਸਕਦਾ ਹੈ। ਇਸ ਤੋਂ ਇਲਾਵਾ ਜੱਜ ਅਮਿਤ ਮਹਿਤਾ ਵੱਡੀ ਤਕਨੀਕੀ ਕੰਪਨੀ ਲਈ ਡਾਟਾ ਲਾਇਸੈਂਸ ਨੂੰ ਲਾਜ਼ਮੀ ਕਰ ਸਕਦੇ ਹਨ।
ਜੇਕਰ ਇਹ ਸਾਰੇ ਫੈਸਲੇ ਲਏ ਜਾਂਦੇ ਹਨ ਤਾਂ ਇਹ ਕਿਸੇ ਵੀ ਟੈਕਨਾਲੋਜੀ ਕੰਪਨੀ ਖਿਲਾਫ ਚੁੱਕਿਆ ਗਿਆ ਸਭ ਤੋਂ ਵੱਡਾ ਕਾਨੂੰਨੀ ਕਦਮ ਹੋਵੇਗਾ। ਅਗਸਤ ਵਿੱਚ ਇੱਕ ਫੈਸਲੇ ਵਿੱਚ, ਅਦਾਲਤ ਨੇ ਗੂਗਲ ਨੂੰ ਐਂਟੀ-ਟਰੱਸਟ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਗੂਗਲ ਨੇ ਖੋਜ ਅਤੇ ਵਿਗਿਆਪਨ ਬਾਜ਼ਾਰ ‘ਚ ਆਪਣੀ ਏਕਾਧਿਕਾਰ ਦਾ ਨਾਜਾਇਜ਼ ਫਾਇਦਾ ਉਠਾਇਆ ਹੈ।