ਗੁਰੂ ਨਾਨਕ (15 ਅਪਰੈਲ 1469 – 22 ਸਤੰਬਰ 1539), ਜਾਂ ਬਾਬਾ ਨਾਨਕ, ਸਿੱਖ ਧਰਮ ਦੇ ਮੋਢੀ ਸਨ ਅਤੇ ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ ਹਨ। ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ (ਯਾਨੀ ਅਕਤੂਬਰ-ਨਵੰਬਰ) ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।
ਗੁਰੂ ਨਾਨਕ ਜੀ ਨੇ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ, ‘ਇਕ ਰੱਬ’) ਦਾ ਸੰਦੇਸ਼ ਦਿੱਤਾ, ਜੋ ਉਸਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਹੈ ਅਤੇ ਸਦੀਵੀ ਸੱਚ ਦਾ ਗਠਨ ਕਰਦਾ ਹੈ। ਇਸ ਸੰਕਲਪ ਦੇ ਨਾਲ, ਉਹ (ਪਰਮਾਤਮਾ) ਸਮਾਨਤਾ, ਭਾਈਚਾਰਕ ਪਿਆਰ, ਚੰਗਿਆਈ ਅਤੇ ਨੇਕੀ ‘ਤੇ ਅਧਾਰਤ ਇੱਕ ਵਿਲੱਖਣ ਅਧਿਆਤਮਿਕ, ਸਮਾਜਿਕ ਅਤੇ ਰਾਜਨੀਤਿਕ ਪਲੇਟਫਾਰਮ ਸਥਾਪਤ ਕਰੇਗਾ।
ਗੁਰੂ ਨਾਨਕ ਜੀ ਦੇ ਸ਼ਬਦ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ 974 ਕਾਵਿ-ਸ਼ਬਦ ਦੇ ਰੂਪ ਵਿੱਚ ਦਰਜ ਹਨ, ਜਿਨ੍ਹਾਂ ਵਿੱਚ ਕੁਝ ਪ੍ਰਮੁੱਖ ਅਰਦਾਸਾਂ ਜਪੁਜੀ ਸਾਹਿਬ ਹਨ; ਆਸਾ ਦੀ ਵਾਰ; ਅਤੇ ਸਿਧ ਗੋਸਟਿ ਹਨ। ਇਹ ਸਿੱਖ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਜੀ ਦੀ ਪਵਿੱਤਰਤਾ, ਬ੍ਰਹਮਤਾ, ਅਤੇ ਧਾਰਮਿਕ ਅਧਿਕਾਰ ਦੀ ਭਾਵਨਾ ਉਸ ਤੋਂ ਬਾਅਦ ਦੇ ਨੌਂ ਗੁਰੂਆਂ ਵਿੱਚੋਂ ਹਰੇਕ ਉੱਤੇ ਉਤਰੀ ਸੀ ਜਦੋਂ ਉਨ੍ਹਾਂ ਨੂੰ ਗੁਰਗੱਦੀ ਸੌਂਪੀ ਗਈ ਸੀ।
ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ), ਵਿਖੇ ਹਿੰਦੂ ਪਰਿਵਾਰ ਵਿਚ ਹੋਇਆ ਜੋ ਸਨਾਤਨ ਧਰਮ ਦੇ ਅਨੁਯਾਈ ਸਨ। ਇਹਨਾਂ ਦੇ ਮਾਪੇ, ਕਲਿਆਣ ਚੰਦ ਦਾਸ ਬੇਦੀ, ਮਕਬੂਲ ਨਾਮ ਮਹਿਤਾ ਕਾਲੂ ਅਤੇ ਤ੍ਰਿਪਤਾ ਸਨ।[20] ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ। ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ।[22][23]
ਉਹਨਾਂ ਦੀ ਇੱਕ ਭੈਣ, ਬੇਬੇ ਨਾਨਕੀ, ਉਹਨਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ਼ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ, ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਨਾਨਕ ਦਾ ਆਪਣੀ ਭੈਣ ਨਾਲ਼ ਲਾਡ ਹੋਣ ਕਾਰਨ ਉਹ ਵੀ ਮਗ਼ਰ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 20 ਸਾਲ ਦੀ ਉਮਰ ਵਿੱਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ।[24] ਪੁਰਾਤਨ ਜਨਮ ਸਾਖੀਆਂ ਮਤਾਬਕ ਇਹ ਅਰਸਾ ਗੁਰੂ ਨਾਨਕ ਲਈ ਇੱਕ ਖ਼ੁਦ ਤਰੱਕੀ ਵਾਲ਼ਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਢਾਂਚੇ ਬਾਰੇ ਕੁਝ ਹਵਾਲੇ ਇਥੋਂ ਦੇ ਹੋ ਸਕਦੇ ਹਨ।
ਸਿੱਖ ਰਿਵਾਜ਼ਾਂ ਮਤਾਬਕ, ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਿਖਾਈ। ਪੰਜ ਸਾਲ ਦੀ ਉਮਰੇ ਹੀ, ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਪਾਂਧੇ ਗੋਪਾਲ ਕੋਲ ਸਕੂਲੀ ਵਿਦਿਆ ਹਾਸਲ ਕਰਨ ਲਈ ਦਾਖ਼ਲ ਕਰਵਾਇਆ। ਗੋਪਾਲ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਅਧਿਆਪਕ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਨਿ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ। ਹੋਰ ਬਚਪਨੀ ਖ਼ਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ, ਜਾਂ, ਦੂਜੇ ਵਿੱਚ, ਜ਼ਹਿਰੀਲੇ ਕੋਬਰਾ ਵਲੋਂ ਛਾਂ ਕੀਤੀ ਗਈ।
24 ਸਤੰਬਰ 1487 ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, ਸ੍ਰੀ ਚੰਦ (8 ਸਤੰਬਰ 1494 – 13 ਜਨਵਰੀ 1629)[30] ਅਤੇ ਲਖਮੀ ਚੰਦ (12 ਫਰਵਰੀ 1497 – 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।