Sunday, November 24, 2024
spot_img

ਲੁਧਿਆਣਾ ‘ਚ ਨੌਜਵਾਨ ਨੇ ਲਾ ਦਿੱਤੀ ਆਪਣੇ ਹੀ ਘਰ ਨੂੰ ਅੱ ਗ, ਜਾਣੋ ਵਜ੍ਹਾ!

Must read

ਲੁਧਿਆਣੇ ਦੇ ਪਿੰਡ ਅਕਾਲਗੜ੍ਹ ਕਲਾਂ ‘ਚ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਤੋਂ ਨਸ਼ਾ ਖਰੀਦਣ ਲਈ ਪੈਸੇ ਮੰਗੇ ਤਾਂ ਨਸ਼ੇੜੀ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਘਰ ਨੂੰ ਅੱਗ ਲਾਉਣ ਤੋਂ ਬਾਅਦ ਨਸ਼ੇ ‘ਚ ਧੁੱਤ ਨੌਜਵਾਨ ਅੰਦਰ ਬੈਠ ਗਿਆ ਅਤੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਆਸ-ਪਾਸ ਦੇ ਲੋਕਾਂ ਨੇ ਵੱਡੀ ਮੁਸ਼ੱਕਤ ਨਾਲ ਨੌਜਵਾਨ ਦੀ ਮਾਂ ਨੂੰ ਸੜਦੇ ਘਰ ‘ਚੋਂ ਬਾਹਰ ਕੱਢਿਆ। ਅੱਗ ਲੱਗਣ ਕਾਰਨ ਫਰੀਜ਼ਰ, ਏ.ਸੀ., ਐਲ.ਈ.ਡੀ ਵਰਗਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਅਕਾਲਗੜ੍ਹ ਕਲਾਂ ‘ਚ ਮੁਲਜ਼ਮ ਨੌਜਵਾਨ ਧਰਮਿੰਦਰ ਸਿੰਘ ਉਰਫ਼ ਮੋਨੀ ਨੇ ਆਪਣੀ ਮਾਤਾ ਰਾਜਵੰਤ ਕੌਰ ਤੋਂ ਨਸ਼ਾ ਖਰੀਦਣ ਲਈ 1300 ਰੁਪਏ ਮੰਗੇ ਸਨ। ਜਦੋਂ ਉਸ ਦੀ ਮਾਂ ਨੇ ਮਨ੍ਹਾ ਕੀਤਾ ਤਾਂ ਨੌਜਵਾਨ ਨੇ ਗੁੱਸੇ ‘ਚ ਆ ਕੇ ਘਰ ਨੂੰ ਅੱਗ ਲਗਾ ਦਿੱਤੀ। ਮੌਕੇ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਦਿੱਤੀ ਗਈ। ਅੰਦਰ ਫਸੇ ਨੌਜਵਾਨ ਦੀ ਮਾਤਾ ਰਾਜਵੰਤ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੁਲਜ਼ਮ ਲੋਕਾਂ ਨੂੰ ਘਰ ਅੰਦਰ ਵੜਨ ਨਹੀਂ ਦੇ ਰਿਹਾ ਸੀ। ਜਿਵੇਂ ਹੀ ਪੁਲੀਸ ਅਤੇ ਸਥਾਨਕ ਲੋਕ ਅੱਗ ਬੁਝਾਉਣ ਲਈ ਪਹੁੰਚੇ ਤਾਂ ਮੁਲਜ਼ਮ ਨੇ ਉਨ੍ਹਾਂ ‘ਤੇ ਪਥਰਾਅ ਕਰ ਦਿੱਤਾ। ਅੱਗ ਲੱਗਣ ਕਾਰਨ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਉਣ ਲਈ ਮੁੱਲਾਂਪੁਰ ਦਾਖਾ ਤੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ, ਐਸਆਈ ਕਰਮਜੀਤ ਸਿੰਘ ਅਤੇ ਸੇਵਾ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਕਤ ਮੁਲਜ਼ਮ ਨੂੰ ਸੁਧਾਰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article