ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਲੋਕਾਂ ਤੋਂ ਪੈਸੇ ਠੱਗਣ ਵਾਲਾ OECC ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਬੀਰੀ ਚਾਵਲਾ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈI ਬੀਰੀ ਚਾਵਲਾ ਖਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਪੈਸੇ ਠੱਗਣ ਦੇ ਕਈ ਕੇਸ ਦਰਜ ਹਨI ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ 5 ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਬੀਰੀ ਚਾਵਲਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨ ਦਾ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਕਈ ਮਹੀਨੇ ਪਹਿਲਾਂ ਬੀਰੀ ਚਾਵਲਾ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ I ਪਰ ਬੀਰੀ ਚਾਵਲਾ ਪੁਲਿਸ ਤੋਂ ਬੱਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ I ਸੂਤਰਾਂ ਅਨੁਸਾਰ ਪੁਲਿਸ ਕੋਲ ਬੀਰੀ ਚਾਵਲਾ ਖਿਲਾਫ ਅਨੇਕਾਂ ਸ਼ਿਕਾਇਤਾਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਸ ਖਿਲਾਫ ਹੋਰ ਮੁੱਕਦਮੇ ਦਰਜ ਹੋਣ ਦੀ ਸੰਭਾਵਨਾ ਹੈ I ਇਹ ਵੀ ਦੱਸ ਦਈਏ ਕਿ ਬੀਰੀ ਚਾਵਲਾ ਦਾ ਪਹਿਲਾਂ ਵੀ ਲਾਈਸੇਂਸ ਕੈਂਸਲ ਹੋ ਚੁੱਕਾ ਸੀ I ਕੁਝ ਮਹੀਨੇ ਪਹਿਲਾਂ ਵੀ ਠੱਗੀ ਦਾ ਸ਼ਿਕਾਰ ਲੋਕਾਂ ਨੇ ਬੀਰੀ ਚਾਵਲਾ ਦੇ ਹਰਿਆਣਾ ਵਿਖੇ ਦਫਤਰ ਚ ਭੰਨ ਤੋੜ ਕੀਤੀ ਸੀ ਈ ਬੀਰੀ ਚਾਵਲਾ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਲੋਕ ਪੁਲਿਸ ਕੋਲ ਪੁਹੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹਨ I