ਲੁਧਿਆਣਾ, 4 ਨਵੰਬਰ : ਲੁਧਿਆਣਾ ਐੱਸ.ਟੀ.ਐੱਫ ਦੀ ਪੁਲੀਸ ਨੇ ਨਸ਼ਿਆਂ ਖਿਲਾਫ ਜਾਰੀ ਮੁਹਿੰਮ ਤਹਿਤ ਅੱਜ ਵੱਡੀ ਕਰਵਾਈ ਕਰਦੇ ਹੋਏ ਆਪਣੇ ਹੀ ਅਫ਼ਸਰ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਹੇਰ ਫੇਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਐੱਸ.ਟੀ.ਐੱਫ ਦੇ ਐੱਸਐੱਚਓ ਗੁਰਮੀਤ ਸਿੰਘ ਨੂੰ ਥਾਣਾ ਸਰਾਭਾ ਨਗਰ ਵਿੱਚ ਬੰਦ ਕੀਤਾ ਗਿਆ ਹੈ। ਜਿੱਥੇ ਪੁਲਿਸ ਦੇ ਸੀਨੀਅਰ ਪੁੱਛ ਗਿੱਛ ਕਰ ਰਹੇ ਹਨ।