ਡਿਪ੍ਰੈਸ਼ਨ ਦਾ ਸ਼ਿਕਾਰ ਸੀ ਮਹਿਲਾ ਕਾਰੋਬਾਰੀ
ਲੁਧਿਆਣਾ, 2 ਨਵੰਬਰ
Ludhiana ਘੁਮਾਰ ਮੰਡੀ ਸਥਿਤ Roopkala ਕਪੜਿਆਂ ਦੇ Showroom ਦੇ ਮਾਲਕ ਅਨਿਸ਼ ਕਪਿਲਾ ਦੀ ਪਤੀ ਸ਼ਿਖਾ ਕਪਿਲਾ ਨੇ ਅੱਜ ਸਵੇਰੇ ਆਪਣੇ ਘਰ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਅਨਿਸ਼ ਮੁਤਾਬਕ ਸ਼ਿਖਾ ਕਾਫ਼ੀ ਸਮੇਂ ਤੋਂ ਡਿਪ੍ਰੈਸ਼ਨ ਵਿੱਚ ਸੀ। ਅੱਜ ਸਵੇਰੇ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਪਤੀ ਤੁਰੰਤ ਘਰ ਪਹੁੰਚ ਗਿਆ। ਸ਼ਿਖਾ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲੀਸ ਨੇ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਐੱਸਐੱਚਓ ਨੀਰਜ ਚੌਧਰੀ ਨੇ ਦੱਸਿਆ ਕਿ ਰੂਪ ਕਲਾ ਦੇ ਮਾਲਕ ਅਇਨਸ਼ ਕਪਿਲਾ ਦੀ ਪਤਨੀ ਹੈ ਸ਼ਿਖਾ ਕਪਿਲਾ। ਉਨ੍ਹਾਂ ਦੇ ਵਿਆਹ ਨੂੰ ਲਗਭਗ 30 ਸਾਲ ਹੋ ਗਏ ਹਨ। ਮਹਿਲਾ ਦੇ ਪਤੀ ਅਨੀਸ਼ ਕਪਿਲਾ ਮੁਤਾਬਕ ਸ਼ਿਖਾ ਡਿਪ੍ਰੈਸ਼ਨ ’ਚ ਸੀ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਲਾਸ਼ ਨੂੰ ਫਾਹੇ ਨਾਲ ਲਟਕਦੀ ਦੇਖ ਕੇ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਸ਼ਿਖਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ ਗਿਆ ਹੈ। ਪੁਲੀਸ ਨੇ ਔਰਤ ਦੇ ਕਮਰੇ ਅਤੇ ਬਾਥਰੂਮ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿੱਥੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ।
ਜਿਮ ਤੇ ਯੋਗਾ ਕਰਨ ਦੀ ਸ਼ੌਕੀਨ, ਆਖ਼ਰ ਕਿਵੇਂ ਪੁੱਜ ਗਏ ਡਿਪ੍ਰੈਸ਼ਨ ਤੱਕ ?
ਸ਼ਿਖਾ ਦੇ ਖੁਦਕੁਸ਼ੀ ਕਰਨ ਦੇ ਮਾਮਲੇ ਤੋਂ ਬਾਅਦ ਇਹ ਵੀ ਸਵਾਲ ਉਠ ਰਹੇ ਹਨ ਕਿ ਆਖ਼ਰ ਜਿਮ ਤੇ ਯੋਗਾ ਕਰਨ ਦੀ ਸ਼ੌਕੀਨ ਸ਼ਿਖਾ ਨੇ ਖੁਦਕੁਸ਼ੀ ਵਰਗਾ ਇਨ੍ਹਾਂ ਵੱਡਾ ਕਦਮ ਕਿਵੇਂ ਚੁੱਕ ਲਿਆ। ਕਈ ਸਾਲਾਂ ਤੋਂ ਸ਼ਿਖਾ ਡਿਜਾਇਅਰ ਕਪੜੇ ਤਿਆਰ ਕਰਦੀ ਸੀ। ਸ਼ਿਖਾ ਕਾਫ਼ੀ ਕ੍ਰੇਟਿਵ ਵੀ ਸੀ।