ਅਯੁੱਧਿਆ ‘ਚ ਰਾਮ ਮੰਦਿਰ ਸਥਾਪਿਤ ਹੋਣ ਤੋਂ ਬਾਅਦ ‘ਅਯੁੱਧਿਆ ਦੀਪ ਉਤਸਵ’ ਸਮਾਹੋਰ ਕਰਵਾਇਆ ਗਿਆ। ਜਿਸ ਵਿੱਚ ਯੂ.ਪੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਡਿਪਟੀ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਦੀਪ ਉਤਸਵ ਵਿੱਚ ਸ਼ਮੂਲੀਅਤ ਕੀਤੀ। ਇਸ ਵਾਰ ਝਾਂਕੀ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਰੋਸ਼ਨੀ ਦੇ ਤਿਉਹਾਰ ਦਿਵਾਲੀ ਵਿੱਚ ਅਜਿਹੀ ਝਾਂਕੀ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੀ ਹੋਵੇਗੀ। ਅਯੁੱਧਿਆ ਦੀਪ ਉਤਸਵ ਮੌਕੇ ‘ਤੇ ਅਯੁੱਧਿਆ ਦੇ ਰਾਮ ਮੰਦਰ ‘ਚ ਲਗਭਗ 28 ਲੱਖ ਦੀਵੇ ਜਗਾ ਕੇ ਇਤਿਹਾਸਕ ਰਿਕਾਰਡ ਬਣਾਇਆ ਗਿਆ । ਇਸ ਦੇ ਨਾਲ ਹੀ ਆਰਤੀ ਦੌਰਾਨ ਇੱਕ ਹੋਰ ਰਿਕਾਰਡ ਬਣਾਇਆ ਗਿਆ, ਜਿਸ ਵਿੱਚ 1,100 ਤੋਂ ਵੱਧ ਲੋਕ ਸਰਯੂ ਘਾਟ ਵਿਖੇ ਇਕੱਠੇ ਹੋ ਸਭ ਤੋਂ ਵੱਡੀ ਆਰਤੀ ਕੀਤੀ। ਦੀਵਾਲੀ ਮੌਕੇ ‘ਤੇ ਦੇਸ਼-ਵਿਦੇਸ਼ ਤੋਂ ਲੋਕ ਇਸ ਤਿਉਹਾਰ ਨੂੰ ਦੇਖਣ ਲਈ ਆਏ। ਹਾਲਾਂਕਿ ਤਿਉਹਾਰ ਦੌਰਾਨ ਹਰ ਸਾਲ ਕਈ ਰਿਕਾਰਡ ਬਣਾਏ ਜਾਂਦੇ ਹਨ। ਅਯੁੱਧਿਆ ਦੀਪ ਉਤਸਵ ‘ਚ ਪਹਿਲੀ ਵਾਰ ਕਈ ਪ੍ਰੋਗ੍ਰਾਮ ਹੋਣ ਜਾ ਰਹ ਹਨ, ਜਿਵੇਂ ਕਿ ਇਸ ਵਾਰ 500 ਡਰੋਨਾਂ ਦੀ ਮਦਦ ਨਾਲ ਏਰੀਅਲ ਡਰੋਨ ਸ਼ੋਅ ਆਯੋਜਿਤ ਕੀਤਾ ਗਿਆ। ਦੱਸ ਦੇਈਏ ਕਿ ਅਯੁੱਧਿਆ ਵਿੱਚ ਅੱਜ 500 ਸਾਲ ਬਾਅਦ ਭਗਵਾਨ ਰਾਮ ਨਾਲ ਦੀਵਾਲੀ ਮਨਾਈ ਜਾ ਰਹੀ ਹੈ।