Wednesday, December 18, 2024
spot_img

ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦਾ ਸਪੱਸ਼ਟੀਕਰਨ ਆਇਆ ਸਾਹਮਣੇ

Must read

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲਗਾਤਾਰ ਵਿਰਸਾ ਸਿੰਘ ਵਲਟੋਹਾ ਸਵਾਲ ਚੁੱਕ ਰਹੇ ਸਨ। ਜਿਸ ਤੋਂ ਬਾਅਦ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੁਕ ਹੁੰਦਿਆਂ ਬਿਆਨ ਦਿੱਤਾਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਤਾਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਸਨ। ਮੇਰੀਆਂ ਧੀਆਂ ਨੂੰ ਵੀ ਅਪਸ਼ਬਦ ਬੋਲੇ ਜਾ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਦੇ ਵਲਟੋਹਾ ‘ਤੇ ਲਗਾਏ ਦੋਸ਼ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਵਿਰਸਾ ਸਿੰਘ ਵਲਟੋਹਾ ਸੋਸ਼ਲ ਮੀਡੀਆ ਲਾਈਵ ਹੋ ਕੇ ਆਪਣਾ ਸਪੱਸ਼ਟੀਕਰਨ ਸਾਹਮਣੇ ਰੱਖਿਆ ਜਿਸ ਵਿਚ ਉਨ੍ਹਾਂ ਨੇ ਕਿਹਾ, “ਗਿਆਨੀ ਹਰਪ੍ਰੀਤ ਸਿੰਘ ਜੀ ਸ਼ਰਮਨਾਕ ਝੂਠੇ ਦੋਸ਼ ਨਾਂ ਲਾਓ। ਜਿਹੜੇ ਦੋਸ਼ ਤੁਸਾਂ ਮੇਰੇ ‘ਤੇ ਲਾਏ ਆ ਉਨਾਂ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਹਾਂ ਮੈਨੂੰ ਤੁਹਾਡੇ ‘ਤੇ ਕਈ ਇਤਰਾਜ ਹੋ ਸਕਦੇ ਨੇ।ਪਰ ਫਿਰ ਵੀ ਤੁਸੀਂ ਸਾਡੇ ਜੇ-ਸਾਡੇ ਲਈ ਸਤਿਕਾਰਯੋਗ ਜੇ।ਤੁਹਾਡਾ ਪਰਿਵਾਰ ਮੇਰਾ ਆਪਣਾ ਪਰਿਵਾਰ ਆ। ਹਾਂ ਜੇ ਤੁਹਾਡੇ ਕੋਲ ਇਸ ਮੁਤੱਲਕ ਕੋਈ ਸਬੂਤ ਹੈਗਾ ਆ ਤਾਂ ਜਨਤਕ ਤੌਰ ‘ਤੇ ਪੇਸ਼ ਕਰੋ।ਕਿਰਪਾ ਕਰਕੇ ਮੇਰੀ ਇੱਕ ਨਿਮਾਣੇ ਜਿਹੇ ਸਿੱਖ ਦੀ ਝੂਠ ਬੋਲਕੇ ਕਿਰਦਾਰਕੁਸ਼ੀ ਨਾਂ ਕਰੋ।”

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article