Thursday, December 19, 2024
spot_img

ਦੁਸਹਿਰੇ ਵਾਲੇ ਦਿਨ ਲੁਧਿਆਣਾ ਦੇ ਇਸ ਪਿੰਡ ‘ਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ, ਪ੍ਰਸ਼ਾਦ ‘ਚ ਮਿਲਦੀਆਂ ਹਨ ਇਹ ਵਸਤਾਂ

Must read

ਲਧਿਆਣਾ: ਦੁਸਹਿਰੇ ਵਾਲੇ ਦਿਨ ਜਿੱਥੇ ਪੂਰੇ ਦੇਸ਼ ‘ਚ ਰਾਵਣ ਦਾ ਪੁਤਲਾ ਸਾੜ ਕੇ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਹਨ, ਜਿੱਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ‘ਚ ਲੁਧਿਆਣਾ ਦੇ ਹਲਕਾ ਪਾਇਲ ‘ਚ ਵੀ ਇੱਕ ਅਜਿਹਾ ਮੰਦਿਰ ਸਥਿਤ ਹੈ, ਜਿਥੇ ਦੂਬੇ ਵੰਸ਼ਜਾਂ ਵਲੋਂ ਇਸ ਮੰਦਰ ‘ਚ ਆ ਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਮੌਕੇ ਇਸ ਥਾਂ ‘ਤੇ ਰਾਮ ਲੀਲਾ ਦਾ ਖਾਸ ਆਯੋਜਨ ਕਰਵਾਇਆ ਜਾਂਦਾ ਹੈ ਪਰ ਇਥੇ ਰਾਵਣ ਦਹਿਨ ਨਹੀਂ ਕੀਤਾ ਜਾਂਦਾ।

ਦੱਸ ਦਈਏ ਕਿ ਦੂਬੇ ਪਰਿਵਾਰ ਦੇ ਵੰਸ਼ਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪਰੰਪਰਾ 1835 ਤੋਂ ਚਲੀ ਆ ਰਹੀ ਹੈ, ਕਿਉਂਕਿ ਇਸ ਸਮੇਂ ਉਨ੍ਹਾਂ ਦੇ ਪੂਰਵਜਾਂ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮੰਦਰ ‘ਚ ਰਾਵਣ ਨੂੰ ਮੀਟ ਅਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਦੱਸ ਦੇਈਏ ਕਿ ਇਸ ਮੰਦਰ ‘ਚ ਰਾਵਣ ਦੇ ਨਾਲ-ਨਾਲ ਸ਼੍ਰੀ ਰਾਮ ਮਾਤਾ ਸੀਤਾ ਤੇ ਲਕਸ਼ਮਣ ਦਾ ਮੰਦਰ ਵੀ ਬਣਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਪੂਜਾ ਪੂਰੇ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਦੇ ਮੈਂਬਰ ਨੇ ਮੰਦਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੀ ਰਾਮ ਮੰਦਰ ‘ਚ ਬੇ-ਔਲਾਦ ਜੋੜਿਆ ਨੂੰ ਸੱਚੇ ਮਨ ਨਾਲ ਮੁਰਾਦ ਮੰਗਣ ‘ਤੇ ਔਲਾਦ ਦੀ ਪ੍ਰਾਪਤੀ ਹੰਦੀ ਹੈ।

ਜ਼ਿਕਰਯੋਗ ਹੈ ਕਿ ਇਹ ਮੰਦਰ 176 ਸਾਲ ਪੁਰਾਣਾ ਇਤਿਹਾਸਕ ਮੰਦਰ ਹੈ। ਇਸ ਮੰਦਰ ‘ਚ ਰਾਵਣ ਦੀ 25 ਫੀਟ ਉੱਚੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਹੋਈ ਹੈ। ਦੱਸ ਦੇਈਏ ਕਿ ਭਾਰਤ ‘ਚ ਪਾਇਲ ਤੋਂ ਇਲਾਵਾ ਉਤਰ ਪ੍ਰਦੇਸ਼ ‘ਚ ਕਾਨਪੁਰ ਦੇ ਸ਼ਿਵਾਲਾ ਖੇਤਰ ‘ਚ ਦਸ਼ਾਨਨ ਮੰਦਰ, ਰਾਜਸਥਾਨ ਦੇ ਜੋਧਪੁਰ ਇਲਾਕੇ ‘ਚ ਮੰਡੋਰ ਮੰਦਰ, ਮੱਧ ਪ੍ਰਦੇਸ਼ ਦੇ ਮੰਦਸੌਰ ਤੇ ਹਿਮਾਚਲ ਦੇ ਬੈਜਨਾਥ ਕਸਬੇ ‘ਚ ਰਾਵਣ ਦਹਿਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article