Wednesday, October 16, 2024
spot_img

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਦੀ ਪੰਚਾਇਤੀ ਚੋਣ ਹੋਈ ਰੱਦ

Must read

ਲੁਧਿਆਣਾ : ਬੀਤੇ ਦਿਨ ਯਾਨੀ ਬੁੱਧਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ 250 ਪਿੰਡਾਂ ‘ਚ ਪੰਚਾਇਤੀ ਚੋਣਾਂ ਨਾ ਹੋਣ ਦਾ ਫ਼ੈਸਲਾ ਸੁਣਾਇਆ ਗਿਆ ਸੀ। ਦੱਸ ਦਈਏ ਕਿ ਇਨ੍ਹਾਂ ਪਿੰਡਾਂ ਵਿੱਚੋਂ ਲੁਧਿਆਣਾ ਜ਼ਿਲ਼੍ਹਾ ਦੇ ਪਿੰਡ ਲਲਤੋਂ ਕਲਾਂ ਦੀ ਪੰਚਾਇਤੀ ਚੋਣ ਨੂੰ ਵੀ ਰੱਦ ਕੀਤਾ ਗਿਆ ਹੈ। ਹਾਈਕੋਰਟ ਦੀ ਅਗਲੀ ਸੁਣਵਾਈ ‘ਚ ਦੱਸਿਆ ਜਾਵੇਗਾ ਕਿ ਹੁਣ ਇਹ ਚੋਣਾਂ ਕਦੋੰ ਹੋਣਗੀਆਂ।

ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ‘ਚ 250 ਥਾਵਾਂ ‘ਤੇ ਚੋਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਸਾਹਮਣੇ ਆਇਆ ਸੀ ਅਤੇ ਹਾਈਕੋਰਟ ‘ਚ ਨਾਮਜ਼ਦਗੀਆਂ ਰੱਦ ਕਰਨ ਦੀ ਸੁਣਵਾਈ ਹੋਈ ਸੀ। ਹਾਈਕੋਰਟ ਕੋਰਟ ਨੇ ਬੀਤੇ ਦਿਨ ਫ਼ੈਸਲਾ ਲਿਆ ਕਿ ਪੰਜਾਬ ਦੇ ਜਿਸ-ਜਿਸ ਪਿੰਡ ‘ਚੋਂ ਨਾਮਜ਼ਦਗੀਆਂ ਰੱਦ ਕਰਨ ਵਾਲੇ ਕੇਸ ਸਾਹਮਣੇ ਆਏ ਸੀ ਉੱਥੇ ਚੋਣਾਂ ਨਹੀਂ ਹੋਣਗੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article