Friday, November 15, 2024
spot_img

ਲੁਧਿਆਣਾ ‘ਚ ਕਾਰੋਬਾਰੀਆਂ ਨੇ ਫੜ੍ਹੇ 3 ਫਰਜ਼ੀ GST ਅਫ਼ਸਰ, FIR ਕਰਵਾਈ ਦਰਜ

Must read

ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ‘ਚ ਫਰਜ਼ੀ GST ਅਫਸਰ ਫੜੇ ਗਏ ਹਨ। ਕਾਰੋਬਾਰੀਆਂ ਨੇ ਨਕਲੀ ਜੀਐਸਟੀ ਅਫਸਰਾਂ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਕੇਸਰਗੰਜ ਰੋਡ ‘ਤੇ 3 ਫਰਜ਼ੀ GST ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਪਾਰੀਆਂ ਵੱਲੋਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਵਿਅਕਤੀ ਫਰਜ਼ੀ ਜੀਐੱਸਟੀ ਅਫਸਰ ਬਣ ਕੇ ਬਾਜ਼ਾਰ ਪਹੁੰਚੇ ਸਨ। ਇਸ ਦੌਰਾਨ ਵਪਾਰੀਆਂ ਨੇ ਉਸ ਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਕੇਸਰਗੰਜ ਨਗਰ ਥੋਕ ਕਾਰੋਬਾਰੀ ਖੇਤਰ ਹੈ। ਸੂਚਨਾ ਮਿਲਦੇ ਹੀ ਵਪਾਰੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਭਾਰੀ ਪੁਲਸ ਮੌਕੇ ‘ਤੇ ਪਹੁੰਚ ਗਈ। ਵਪਾਰੀਆਂ ਵੱਲੋਂ ਜੀਐਸਟੀ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਤਿੰਨਾਂ ਨੂੰ ਹਿਰਾਸਤ ‘ਚ ਲੈ ਕੇ ਆਪਣੇ ਨਾਲ ਲੈ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article