ਬਾਕੀ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ IAS IPS ਅਧਿਕਾਰੀ ਬਹੁਤ ਘੱਟ ਨਿਕਲਦੇ ਜਾਂ ਬਿਲਕੁਲ ਹੀ ਨਹੀਂ ਬਣ ਰਹੇ। ਇਸਦੇ ਪਿੱਛੇ ਬਹੁਤ ਹੀ ਕਾਰਨ ਹਨ। ਜਿਨ੍ਹਾਂ ਵਿੱਚੋ ਸਭ ਤੋਂ ਵੱਡਾ ਅਤੇ ਪਹਿਲਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਕੋਲ ਬਾਕੀ ਰਾਜਾਂ ਵਾਂਗ ਵਧੀਆ ਪੜ੍ਹਾਈ ਅਤੇ ਵਧੀਆ ਕਾਲਜ ਨਹੀਂ ਹਨ। ਸਕੂਲੀ ਸਿੱਖਿਆ ਤੋਂ ਬਾਅਦ ਜਦ ਵਿਦਿਆਰਥੀ ਨੇ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਆਪਣਾ ਟੀਚਾ ਪੂਰਾ ਕਰਨਾ ਹੁੰਦਾ ਹੈ ਤਾਂ ਉਸ ਨੂੰ ਹਾਸਿਲ ਕਰਨ ਲਈ ਪੰਜਾਬ ‘ਚ ਉਸ ਪੱਧਰ ਦੀ ਪੜ੍ਹਾਈ ਨਹੀਂ ਮਿਲ ਪਾਉਂਦੀ।
ਪੰਜਾਬ ਚੋਂ IAS ਵਰਗੇ ਵੱਡੇ ਅਫ਼ਸਰ ਨਾ ਬਣਨ ਦਾ ਦੂਜਾ ਵੱਡਾ ਕਾਰਨ ਪੰਜਾਬੀ ਨੌਜਵਾਨਾਂ ਦਾ ਬਾਹਰਲੇ ਮੁਲਕਾਂ ਨੂੰ ਜਾਣ ਵਾਲਾ ਰੁਝਾਨ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਸਦੇ ਸਭ ਤੋਂ ਵੱਧ ਵਿਦਿਆਰਥੀ 12ਵੀਂ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਪੜ੍ਹਾਈ ਕਰਨ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ‘ਚ ਸਿੱਖਿਆ ਪ੍ਰਣਾਲੀ ਦੀਆਂ ਉੱਚੀਆਂ ਸਹੂਲਤਾਂ ਪੈਦਾ ਕਰੇ ਤਾਂ ਜੋ ਹਰ ਇੱਕ ਨੌਜਵਾਨ ਆਪਣੇ ਸੂਬੇ ‘ਚ ਰਹਿ ਕੇ ਹੀ ਆਪਣਾ ਸੁਪਨਾ ਪੂਰਾ ਸਕੇ।