Sunday, October 6, 2024
spot_img

ਇਸ ਪੰਜਾਬੀ ਗਾਇਕ ਨੂੰ ਮਿਲਿਆ ਇਸ ਵਾਰ IIFA-2024 ਪੁਰਸਕਾਰ ! ਗਾਇਕ ਨੇ ਆਪਣੇ ਚਹੇਤਿਆਂ ਨੂੰ ਕਿਹਾ ..

Must read

ਪੰਜਾਬੀ ਗਾਇਕ ਕਰਨ ਔਜਲਾ ਨੂੰ 2024 IIFA ‘ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। IIFA 2024 ਪੁਰਸਕਾਰ ਕਰਨ ਔਜਲਾ ਨੂੰ ਮਸ਼ਹੂਰ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਨੇ ਦਿੱਤਾ। ਪੁਰਸਕਾਰ ਲੈਣ ਤੋਂ ਬਾਅਦ ਕਰਨ ਔਜਲਾ ਨੇ ਗੀਤ ਤੌਬਾ ਤੌਬਾ ਗਾ ਕੇ ਸਟੇਜ ‘ਤੇ ਸਾਰਿਆਂ ਨੂੰ ਸੁਣਾ ਕੇ ਝੂਮਣ ਲਾ ਦਿੱਤਾ। ਜਿਸ ਨਾਲ ਸਮੁੱਚੇ ਪ੍ਰੋਗਰਾਮ ਦੀ ਰੌਣਕ ਵਧ ਗਈ।
ਪੁਰਸਕਾਰ ਦੇਣ ਤੋਂ ਬਾਅਦ ਕਰਨ ਔਜਲਾ ਨੇ ਮੀਡੀਆ ਨੂੰ ਕਿਹਾ – ਮੈਂ ਬਹੁਤ ਹੈਰਾਨ ਸੀ ਕਿ ਮੈਨੂੰ ਇਹ ਸਨਮਾਨ ਮਿਲਿਆ ਹੈ। ਇਹ ਮੇਰੀ ਟੀਮ ਦਾ ਵਿਚਾਰ ਸੀ ਅਤੇ ਅਸੀਂ ਇਸਨੂੰ ਕੀਤਾ ਅਤੇ ਅਸੀਂ ਸਫਲ ਹੋਏ। ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ, ਮੈਂ ਸ਼ਬਦਾਂ ਵਿੱਚ ਬਿਆਨ ਕਰਨ ਨਹੀਂ ਕਰ ਸਕਦਾ। ਮੈਂ ਆਪਣੇ ਆਪ ਵਿੱਚ ਗੌਰਵ ਮਹਿਸੂਸ ਕਰਦਾ ਹਾਂ। ਅੰਤ ‘ਚ ਕਰਨ ਨੇ ਕਿਹਾ- ਜੇਕਰ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਪ੍ਰਸ਼ੰਸਕ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦਾ। ਪੁਰਸਕਾਰ ਸ਼ੋਅ ਦੌਰਾਨ ਕਰਨ ਔਜਲਾ ਨਾਲ ਹਨੀ ਸਿੰਘ ਵੀ ਨਜ਼ਰ ਆਏ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article