Friday, November 22, 2024
spot_img

ਸੁਨੀਲ ਜਾਖੜ ਦੇ ਭਾਜਪਾ ਪ੍ਰਧਾਨ ਵਜੋਂ ਅਸਤੀਫ਼ੇ ਦੀ ਚਰਚਾ ਨੂੰ ਲੈ ਕੇ ਭਾਜਪਾ ਦਾ ਵੱਡਾ ਬਿਆਨ

Must read

ਚੰਡੀਗੜ੍ਹ/ਨਵੀਂ ਦਿੱਲੀ, 27 ਸਤੰਬਰ, 2024 : ਮੀਡੀਆ ਦੇ ਇਕ ਹਿੱਸੇ ਵਿਚ ਖਬਰਾਂ ਵੀ ਆ ਗਈਆਂ ਜਿਹਨਾਂ ਵਿਚ ਕਿਹਾ ਗਿਆ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਜਿਸਦੀ ਪੁਸ਼ਟੀ ਜਾਖੜ ਦੇ ਨੇੜਲੇ ਸੂਤਰਾਂ ਨੇ ਕੀਤੀ ਹੈ ਅਤੇ ਦੂਜੇ ਪਾਸੇ ਭਾਜਪਾ ਨੇ ਅਸਤੀਫੇ ਦਾ ਖੰਡਨ ਕੀਤਾ ਹੈ।

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੁਨੀਲ ਜਾਖੜ ਦੇ ਨਜ਼ਦੀਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਾਖੜ ਨੇ ਅਸਤੀਫਾ ਨਹੀਂ ਦਿੱਤਾ। ਇਹ ਇਕ ਵੱਖਰੀ ਗੱਲ ਹੈ ਕਿ ਜਾਖੜ ਭਾਜਪਾ ਵਿਚ ਵਾਪਰ ਰਹੇ ਘਟਨਾਕ੍ਰਮ ਤੋਂ ਔਖੇ ਜ਼ਰੂਰ ਹਨ। ਕੰਗਣਾ ਰਣੌਤ ਵਰਗੇ ਆਗੂਆਂ ਵੱਲੋਂ ਕਿਸਾਨਾਂ ਅਤੇ ਖਾਸ ਤੌਰ ’ਤੇ ਸਿੱਖ ਭਾਈਚਾਰੇ ਬਾਰੇ ਕੀਤੀਆਂ ਜਾ ਰਹੀਆਂ ਬੇਤੁਕੀਆਂ ਟਿੱਪਣੀਆਂ ਵੀ ਉਹਨਾਂ ਦੀ ਨਾਰਾਜ਼ਗੀ ਦਾ ਇਕ ਕਾਰਨ ਹਨ। ਉਹ ਭਾਜਪਾ ਵੱਲੋਂ ਪੰਜਾਬ ਪ੍ਰਤੀ ਆਪਣਾਈ ਜਾ ਰਹੀ ਬੇਰੁਖ਼ੀ ਤੋਂ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੂੰ ਬਿਲਕੁਲ ਝੂਠੀਆਂ ਤੇ ਅਫਵਾਹ ਕਰਾਰ ਦਿੱਤਾ ਹੈ।

ਇਹੀ ਕਾਰਨ ਹੈ ਕਿ ਉਹ ਵੀਰਵਾਰ ਨੂੰ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਰੱਖੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ। ਇਸ ਸਬੰਧੀ ਜਦੋਂ ਭਾਜਪਾ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਭਵਿੱਖ ਵਿੱਚ ਕਿਸੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਲਈ ਵੀ ਕਿਹਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article