Thursday, September 19, 2024
spot_img

ED ਨੇ ਬਿਕਰਮ ਮਜੀਠੀਆ ਵਿਰੁੱਧ ਡਰੱਗ ਮਾਮਲੇ ‘ਚ SIT ਤੋਂ ਰਿਕਾਰਡ ਮੰਗਿਆ; ਪੜ੍ਹੋ ਪੂਰਾ ਮਾਮਲਾ

Must read

ਚੰਡੀਗੜ੍ਹ:- ਪੰਜਾਬ ਚ ਬਹੁਤ ਕਰੋੜੀ ਭੋਲਾ ਡਰੱਗ ਮਾਮਲੇ ਵਿੱਚ ਮੁਕਦਮਿਆਂ ਦਾ ਸਾਹਮਣਾ ਕਰ ਰਹੇ  ਅਕਾਲੀ ਆਗੂਆਂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਹੋਰ ਮੁਸ਼ਕਲਾ ਵੱਧਦੀਆਂ ਨਜ਼ਰ ਆ ਰਹੀਆਂ ਹਨ । ਖਬਰ ਵਾਲੇ ਡਾਟ ਕਾਮ ਨੂੰ
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਈਡੀ ਨੇ ਐਸਆਈਟੀ ਦੀ ਰਿਪੋਰਟ ‘ਤੇ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ  ਕਰ ਰਹੀ ਐਸਆਈਟੀ ਤੋਂ ਹੇਠਾਂ ਦਿੱਤੇ ਵੇਰਵੇ ਮੰਗੇ ਹਨ।  

1. FIR ਵੇਰਵੇ 
2. ਜਾਂਚ ਦੀ ਸਥਿਤੀ 
3. ਗਵਾਹਾਂ ਦੇ ਬਿਆਨ 
4. 284 ਬੈਂਕ ਖਾਤਿਆਂ ਦਾ ਵੇਰਵਾ।  ਬੇਹਿਸਾਬ ਨਕਦੀ ਦੇ ਕੋਰ ਬਹੁਤ ਸਾਰੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਗਏ ਹਨ। 
5. ਉਸ ਦੀਆਂ ਪਰਿਵਾਰਕ ਫਰਮਾਂ ਅਤੇ ਮੈਂਬਰਾਂ ਦੇ ਆਰਓਸੀ ਰਿਕਾਰਡ ਅਤੇ ਆਈਟੀਆਰ ਦੀ ਕਾਪੀ, ਕਿਉਂਕਿ ਉਨ੍ਹਾਂ ਦੀ ਆਮਦਨ ਕੀਤੀ ਗਈ ਜਾਇਦਾਦ ਅਤੇ ਖਰਚਿਆਂ ਤੋਂ ਘੱਟ ਸੀ 
6. ਵਿੱਤੀ ਦਸਤਾਵੇਜ਼: ਸਰਾਇਆ ਉਦਯੋਗ ਅਤੇ ਸੰਬੰਧਿਤ ਫਰਮਾਂ। 
7. ਜ਼ਮੀਨੀ ਰਿਕਾਰਡ। ਵੱਖ-ਵੱਖ ਜ਼ਮੀਨਾਂ ਦੇ ਸੌਦਿਆਂ ਅਤੇ ਮੁੱਲਾਂ ਵਿੱਚ ਅਚਾਨਕ ਵਾਧਾ ਹੋਇਆ। 
8. ਵਿੱਤੀ ਮਾਹਰ ਦੀ ਰਿਪੋਰਟ.ਜ਼ਿਕਰਯੋਗ ਹੈ ਕਿ ਐਸਆਈਟੀ ਨੇ ਵਿਦੇਸ਼ੀ ਕੰਪਨੀਆਂ ਅਤੇ ਪਰਿਵਾਰਕ ਫਰਮਾਂ ਤੋਂ 436 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਅਤੇ ਵੱਡੀ ਨਕਦੀ ਜਮ੍ਹਾ ਕਰਵਾਉਣ ਅਤੇ ਪਰਿਵਾਰਕ ਫਰਮਾਂ ਦੇ ਇੱਕ ਹੀ ਪਤੇ ‘ਤੇ ਸ਼ੱਕੀ ਸ਼ਮੂਲੀਅਤ ਦਾ ਪਰਦਾਫਾਸ਼ ਕੀਤਾ ਹੈl

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article