Sunday, November 24, 2024
spot_img

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਦੌਰਾਨ ਸਮੁੱਚੇ ਬਟਾਲਾ ਸ਼ਹਿਰ ਅੰਦਰ ਸ਼ਾਨਦਾਰ ਸਵਾਗਤੀ ਗੇਟ ਅਤੇ ਬਾਜ਼ਾਰ ਰੰਗ-ਬਿਰੰਗੀਆਂ ਲੜੀਆਂ ਨਾਲ ਰੁਸ਼ਨਾਏ

Must read

ਬਟਾਲਾ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਨੂੰ ਲੈ ਕੇ ਸਾਨਦਾਰ ਢੰਗ ਨਾਲ ਸ਼ਹਿਰ ਨੂੰ ਸਜਾਇਆ ਗਿਆ ਹੈ ਤੇ ਹਰ ਪਾਸੇ ਰੰਗ ਬਿਰੰਗੀਆਂ ਲੜੀਆਂ ਨਾਲ ਬਾਜਾਰ ਰੁਸ਼ਨਾ ਰਹੇ ਹਨ। ਸ਼ਾਇਰੀ ਭੰਡਾਰੀ ਐੱਸ.ਡੀ.ਐੱਮ. ਕਮ ਕਮਿਸਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸੇਰ ਸਿੰਘ ਸੈਰੀ ਕਲਸੀ ਅਤੇ ਡਿਪਟੀ ਕਮਿਸਨਰ ਗੁਰਦਾਸਪੁਰ ਉਮਾ ਸੰਕਰ ਗੁਪਤਾ ਦੀ ਅਗਵਾਈ ਹੇਠ ਵਿਆਹ ਪੁਰਬ ਦੇ ਸਾਨਦਾਰ ਪ੍ਰਬੰਧ ਕੀਤੇ ਗਏ ਹਨ ਅਤੇ ਪੂਰੇ ਸ਼ਹਿਰ ਨੂੰ ਸਾਨਦਾਰ ਢੰਗ ਨਾਲ ਸਜਾਇਆ ਗਿਆ ਹੈ।

ਉਨ੍ਹਾਂ ਦੱਸਿਆ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹੁੰਚੇ ਨਗਰ ਕੀਰਤਨ ਰੂਟ ਦੀ ਸਾਨਦਾਰ ਸਜਾਵਟ ਕੀਤੀ ਗਈ ਹੈ ਅਤੇ 10 ਸਤੰਬਰ ਨੂੰ ਗੁਰੂਦੁਆਰਾ ਡੇਹਰਾ ਸਾਹਿਬ ਬਟਾਲਾ ਤੋਂ ਨਿਕਲਣ ਵਾਲੇ ਨਗਰ ਕੀਰਤਨ ਸਬੰਧੀ ਸਮੁੱਚੇ ਰੂਟ ਤੇ ਸ਼ਹਿਰ ਅੰਦਰ ਸ਼ਾਨਦਾਰ ਸਜਾਵਟ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ, ਸੁਭਾਸ਼ ਪਾਰਕ. ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ, ਹੰਸਲੀ ਪੁਲ (ਚੋਂਕ), ਸੁੱਖ ਸਿੰਘ ਮਹਿਤਾਬ ਸਿੰਘ ਚੌਂਕ, ਗਾਂਧੀ ਚੌਂਕ, ਰੇਲਵੇ ਫਲਾਈ ਓਵਰ, ਅੱਚਲੀ ਗੇਟ, ਸ਼ੇਰਾਂ ਵਾਲਾ ਦਰਵਾਜ਼ਾ, ਨਹਿਰੂ ਗੇਟ ਆਦਿ ਸ਼ਾਨਦਾਰ ਰੰਗ ਬਿੰਰਗੀਆਂ ਲੜੀਆਂ ਨਾਲ ਸਜਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸ਼ਾਨਦਾਰ ਸਵਾਗਤੀ ਗੇਟ, ਸ਼ਹਿਰ ਦੇ ਵੱਖ-ਵੱਖ ਚੌਂਕਾਂ ਆਦਿ ਨੂੰ ਖੂਬਸੂਰਤ ਦਿੱਖ ਦਿੱਤੀ ਗਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article