ਫਰੀਦਕੋਟ : ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਖਿਲਾਫ ਫਰੀਦਕੋਟ ਮੈਜਿਸਟ੍ਰੇਟ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਇਤਲਾਹ ਤੱਕ ਨਹੀਂ ਦਿੱਤੀ ਗਈ ਨਾ ਹੀ ਹੁਣ ਘਰ ਕੋਈ ਇਤਲਾਹ ਭੇਜੀ ਗਈ ਹੈ।ਨੌਨਿਹਾਲ ਸਿੰਘ ਨੂੰ ਇਤਲਾਹ ਭੇਜ ਕਿਹਾ ਕੇ ਰਜਿੰਦਰ ਸਿੰਘ ਨੂੰ ਵੀ ਦਸ ਦਿਓ ਆਗੂਆਂ ਕਿਹਾ ਕੇ ਮੈਜਿਸਟਰੇਟ ਨੇ ਘਟੋ ਘੱਟ ਨਿਆਇਕ ਪ੍ਰਕਿਰਿਆ ਪੂਰੀ ਕਰਨੀ ਵੀ ਲਾਜ਼ਮੀ ਨਹੀਂ ਸਮਝੀ।
ਪ੍ਰੈਸ ਬਿਆਨ ਜਾਰੀ ਕਰਦਿਆਂ ਕਿਰਤੀ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੱਸਿਆ ਕਿ ਦੋਨੋ ਆਗੂ ਐਸ ਡੀ ਐਮ ਦੀ ਕੋਰਟ ਚ ਪੇਸ਼ ਨਹੀਂ ਹੋਣਗੇ।ਕਿਉਕਿ ਫਰੀਦਕੋਟ ਪ੍ਰਸ਼ਾਸਨ ਲਗਾਤਾਰ ਇਹਨਾਂ ਆਗੂਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਰਿਹਾ ਹੈ। ਆਗੂਆ ਨੇ ਕਿਹਾ ਕਿ ਅਗਰ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਡਾ ਸੰਘਰਸ਼ ਹੋਵੇਗਾ।