ਮੋਹਾਲੀ, 2 ਅਗਸਤ: ਮੁਹਾਲੀ CIA ਪੁਲਿਸ ਟੀਮ ਨੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਖਰੜ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 90 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਮਨਿੰਦਰ ਸਿੰਘ ਉਰਫ ਬੌਬੀ ਵਾਸੀ ਜਲੰਧਰ ਅਤੇ ਮੋਹਿਤ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਇਹ ਦੋਵੇਂ ਵਿਦੇਸ਼ ਬੈਠੇ ਹਰਜੀਤ ਪੰਡਾਲ ਗੈਂਗਸਟਰ ਦੇ ਸੰਪਰਕ ਵਿੱਚ ਸਨ। ਹਰਜੀਤ ਪੰਡਾਲ ਗੋਪੀ ਨਵਾਂਸ਼ਹਿਰ ਗੈਂਗ ਦਾ ਮੈਂਬਰ ਹੈ।
ਮੁਹਾਲੀ ਪੁਲੀਸ ਦੀ ਸੀਆਈਏ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਅਪਰਾਧੀ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ। ਦੋਵੇਂ ਮੋਹਾਲੀ ਦੇ ਖਰੜ ਇਲਾਕੇ ‘ਚ ਲੁਕੇ ਹੋਏ ਸਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਖਰੜ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 90 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਮੁਲਜ਼ਮਾਂ ਕੋਲੋਂ ਉਨ੍ਹਾਂ ਦੇ ਅਗਲੇਰੇ ਮਨਸੂਬਿਆਂ ਬਾਰੇ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਨੇ ਕਪੂਰਥਲਾ ਇਲਾਕੇ ਵਿੱਚ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਹ ਗੋਪੀ ਨਵਾਂਸ਼ਹਿਰ ਗੈਂਗ ਦੇ ਵਿਰੋਧੀ ਗਿਰੋਹ ਦਾ ਮੈਂਬਰ ਹੈ। ਮਨਿੰਦਰ ਨੂੰ ਕਿਸੇ ਵਿਅਕਤੀ ਨੇ ਹਥਿਆਰ ਸਪਲਾਈ ਕੀਤੇ ਸਨ। ਮਨਿੰਦਰ ਨੇ ਇਹ ਹਥਿਆਰ ਖਰੜ ਵਿੱਚ ਆਪਣੇ ਦੋਸਤ ਮੋਹਿਤ ਦੇ ਕਮਰੇ ਵਿੱਚ ਛੁਪਾਏ ਹੋਏ ਸਨ। ਇੱਥੋਂ ਉਸ ਨੇ ਦੋ ਹਥਿਆਰ ਛੁਪਾਉਣ ਲਈ ਅੰਮ੍ਰਿਤਸਰ ਭੇਜੇ ਸਨ। ਪਰ ਉਹ ਦੋਵੇਂ ਹਥਿਆਰ ਅੰਮ੍ਰਿਤਸਰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਮੁਹਾਲੀ ਪੁਲੀਸ ਅੰਮ੍ਰਿਤਸਰ ਪੁਲੀਸ ਤੋਂ ਇਨ੍ਹਾਂ ਹਥਿਆਰਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।