ਖੰਨਾ, 27 ਜੁਲਾਈ : ਸਥਾਨਕ ਏਐੱਸ ਕਾਲਜ ਦੇ ਬਾਹਰ ਵਿਦਿਆਰਥੀਆਂ ਦੇ ਦੋ ਗੁਟਾਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀਆਂ ਚੱਲੀਆਂ। ਜਿਸ ਵਿੱਚ ਕਾਲਜ ਦਾ ਇੱਕ ਕਰਮਚਾਰੀ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਲੜਾਈ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਅਜੇ ਤੱਕ ਲੜਾਈ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਖੰਨਾ ਦੇ ਪ੍ਰਾਈਵੇਟ ਕਾਲਜ ਦੇ
ਵਿਦਿਆਰਥੀਆਂ ਦੋ ਗਰੁੱਪਾਂ ਵਿੱਚ ਹੋਈ ਲੜਾਈ ਦੌਰਾਨ ਇੱਕ ਗਰੁੱਪ ਵਲੋਂ ਗੋਲੀਆਂ ਚਲਾਉਣ ਨਾਲ ਦੂਸਰੇ ਗਰੁੱਪ ਨੇ ਭੱਜ ਕੇ ਜਾਨ ਬਚਾਈ। ਕੁਝ ਵਿਦਿਆਰਥੀ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਤਾਂ ਉਥੇ ਖੜ੍ਹੇ ਕਾਲਜ ਦੇ ਮੁਲਾਜ਼ਮ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ। ਜਦੋਂ ਫ਼ਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਹਰ ਵੇਖਣ ਗਏ, ਇੰਨੇ ਨੂੰ ਇਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ। ਮਗਰੋਂ ਕਿਸੇ ਨੇ ਉਸ ‘ਤੇ ਤਿੰਨ ਚਾਰ ਗੋਲੀਆਂ ਚਲਾ ਦਿੱਤੀ, ਜੋ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਦੀ ਲੱਤ ਵਿਚ ਜਾ ਲੱਗੀ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਕਰ ਰਹੀ ਪਰ ਅਜੇ ਤੱਕ ਲੜਾਈ ਦੇ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।