Friday, November 22, 2024
spot_img

ਗਵਰਨਰ ਵਲੋਂ ਭਾਜਪਾ ਦੇ ਇਸ ਨੇਤਾ ਦੀ ਉਮਰ ਕੈਦ ਦੀ ਸਜ਼ਾ ਮੁਆਫੀ ‘ਤੇ ਅਕਾਲੀ ਦਲ ਦੀ ਸਾਂਸਦ ਨੇ ਚੁੱਕੇ ਆਹ ਸਵਾਲ

Must read

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਜਵਾਹਰ ਪੰਡਿਤ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਦੀ ਗਵਰਨਰ ਵਲੋਂ ਸਜ਼ਾ ਮੁਆਫ਼ ਕਰਨ ਦੇ ਮਾਮਲੇ ਵਿੱਚ 6 ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਟਵੀਟ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋ ਜਵਾਬ ਮੰਗਿਆ ਹੈ। ਉਹਨਾਂ ਨੇ ਕਿਹਾ ਕਿ ਵਿਧਾਇਕ ਜਵਾਹਰ ਯਾਦਵ ਸਮੇਤ ਤਿੰਨ ਕਤਲਾਂ ਦੇ ਆਰੋਪੀ ਭਾਜਪਾ ਨੇਤਾ ਉਦੈਭਾਨ ਕਰਵਰੀਆ ਨੂੰ ਉਮਰ ਕੈਦ ਹੋਣ ਦੇ ਬਾਵਜੂਦ ਕਿਸ ਤਰਸ ਦੇ ਆਧਾਰ ‘ਤੇ ਰਿਹਾਅ ਕੀਤਾ ਗਿਆ ਹੈ।
ਉਹਨਾਂ ਕੀ ਸਾਡੇ ਦੇਸ਼ ਵਿੱਚ ਦੋ ਕਾਨੂੰਨ ਹਨ, ਇੱਕ ਭਾਜਪਾ ਤੇ ਉਸਦੇ ਸਾਥੀਆਂ ਲਈ ਤੇ ਦੂਜਾ ਘੱਟ ਗਿਣਤੀਆਂ ਖ਼ਾਸਕਰ ਸਿੱਖ ਕੌਮ ਲਈ? ਇਸ ਤੋਂ ਪਹਿਲਾਂ ਬਿਲਕਿਸ ਬਾਨੋ ਦੇ ਕਾਤਲਾਂ ਦੀ ਸਜ਼ਾ ਮੁਆਫ਼ ਕੀਤੀ ਗਈ ਤੇ ਹੁਣ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਾਡੇ ਬੰਦੀ ਸਿੰਘ ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਇਹਨਾਂ ਦੀ ਰਿਹਾਈ ਕੇਂਦਰ ਸਰਕਾਰ ਨੇ ਕਿਉਂ ਰੋਕੀ ਹੋਈ ਹੈ? ਕੀ ਇਹ ਘੱਟ ਗਿਣਤੀ ਸਿੱਖ ਕੌਮ ਨਾਲ ਧੱਕਾ ਨਹੀਂ ਹੈ? ਕੇਂਦਰ ਸਰਕਾਰ ਦੀ ਅਜਿਹੀ ਵਿਤਕਰੇ ਵਾਲੀ ਨੀਤੀ, ਘੱਟ ਗਿਣਤੀ ਸਿੱਖ ਕੌਮ ਜਿਸਨੇ ਆਜ਼ਾਦੀ ਦੀ ਲੜਾਈ ‘ਚ ਵੱਧ ਚੜ੍ਹ ਕੇ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਤੋਂ ਬਾਅਦ ਦੁਸ਼ਮਣ ਦੇਸ਼ਾਂ ਨਾਲ ਯੁੱਧ ਦੌਰਾਨ ਆਪਣੇ ਦੇਸ਼ ਦੀ ਡੱਟ ਕੇ ਰਖਵਾਲੀ ਕੀਤੀ, ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ। ਮੈਂ ਮੰਗ ਕਰਦੀ ਹਾਂ ਕਿ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਦੇਸ਼ ਦੀ ਸਰਕਾਰ ਪ੍ਰਤੀ ਸਿੱਖ ਕੌਮ ਦਾ ਵਿਸ਼ਵਾਸ਼ ਬਹਾਲ ਹੋ ਸਕੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article