ਲੁਧਿਆਣਾ (18 ਜੁਲਾਈ) : ਲੁਧਿਆਣਾ ਅਤੇ ਮੁੱਲਾਂਪੁਰ ਵਿਚਕਾਰ ਰੇਲਵੇ ਲਾਈਨ ਨੂੰ ਦੋਹਰੀ ਕਰਨ ਅਤੇ ਲੈਵਲ ਕਰਾਸਿੰਗ ‘ਤੇ ਸੜਕ ਦੀ ਸਤ੍ਹਾ ਅਤੇ ਸਿਗਨਲ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਰੇਲਵੇ ਦੇ ਕੰਮ ਕਾਰਨ ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜੋੜਨ ਵਾਲੀ ਰੇਲਵੇ ਕਰਾਸਿੰਗ (ਨੰਬਰ 2/ਐਸ) ਨੂੰ 19 ਤੋਂ 25 ਜੁਲਾਈ ਤੱਕ ਇੱਕ ਹਫ਼ਤੇ ਲਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਆਵਾਜਾਈ ਨੂੰ ਮਿੱਢਾ ਚੌਂਕ ਨੇੜੇ ਰੇਲਵੇ ਕਰਾਸਿੰਗ (ਨੰ:ਐਸ-2/ਏ) ਰਾਹੀਂ ਡਾਈਵਰਟ ਕੀਤਾ ਜਾਵੇਗਾ।
ਲੁਧਿਆਣਾ : Hero Bakery ਚੌਂਕ ਤੋਂ ਇਸ਼ਮੀਤ ਸਿੰਘ ਚੌਂਕ ਨੂੰ ਜੋੜਨ ਵਾਲੀ ਸੜਕ ਭਲਕੇ 19 ਜੁਲਾਈ ਤੋਂ 25 ਜੁਲਾਈ ਤੱਕ ਰਹੇਗੀ ਬੰਦ




