Friday, November 22, 2024
spot_img

ਦੱਖਣੀ ਬਾਈਪਾਸ ਅਤੇ ਲੁਧਿਆਣਾ-ਬਠਿੰਡਾ ਐਕਸਪ੍ਰੈਸਵੇ ਪ੍ਰੋਜੈਕਟ ਰੱਦ ਨਹੀਂ ਹੋਏ : NHAI

Must read

ਲੁਧਿਆਣਾ, 28 ਜੂਨ : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਅੱਜ ਇਹ ਪੁਸ਼ਟੀ ਕੀਤੀ ਹੈ ਕਿ ਦੱਖਣੀ ਬਾਈਪਾਸ ਅਤੇ ਲੁਧਿਆਣਾ ਬਠਿੰਡਾ ਪ੍ਰੋਜੈਕਟਾਂ ਨੂੰ ਰੱਦ ਨਹੀਂ ਕੀਤਾ ਗਿਆ ਹੈ। NHAI ਵੱਲੋਂ ਭਾਰਤਮਾਲਾ ਪਰਿਯੋਜਨਾ ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 200 ਕਿਲੋਮੀਟਰ ਦੀ ਲੰਬਾਈ ਵਾਲੇ ਐਕਸਪ੍ਰੈਸ ਵੇਅ ਬਣਾਉਣ ਦਾ ਕੰਮ ਚੱਲ ਰਿਹਾ ਸੀ, ਜੋ ਪੂਰਾ ਹੋਣ ‘ਤੇ ਲੁਧਿਆਣਾ ਦੇ ਸ਼ਹਿਰੀ ਖੇਤਰ ਦੇ ਆਲੇ-ਦੁਆਲੇ ਇੱਕ ਕਿਸਮ ਦੀ ਰਿੰਗ ਰੋਡ ਮੁਹੱਈਆ ਕਰਵਾਏਗੀ ਜਿਸ ਨਾਲ ਆਵਾਜਾਈ ਦੀ ਭੀੜ ਦੇ ਮੁੱਦਿਆਂ ਨੂੰ ਵੱਡੇ ਪੱਧਰ ‘ਤੇ ਹੱਲ ਕੀਤਾ ਜਾਵੇਗਾ।

ਜ਼ਿਲ੍ਹੇ ਵਿੱਚ ਇਸ ਸਮੇਂ ਚੱਲ ਰਹੇ ਪ੍ਰੋਜੈਕਟਾਂ ਵਿੱਚ ਦਿੱਲੀ ਕਟੜਾ ਐਕਸਪ੍ਰੈਸਵੇਅ ਪੈਕੇਜ (08 ਅਤੇ 09), ਲੁਧਿਆਣਾ ਰੂਪਨਗਰ ਪੈਕੇਜ (01), ਲੁਧਿਆਣਾ ਰੂਪਨਗਰ ਪੈਕੇਜ (02), ਲੁਧਿਆਣਾ ਦੱਖਣੀ ਬਾਈਪਾਸ ਅਤੇ ਲੁਧਿਆਣਾ ਬਠਿੰਡਾ ਪੈਕੇਜ (02) ਹਨ ਅਤੇ NHAI ਇਹਨਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।  ਸਾਰੇ ਯਾਤਰੀਆਂ ਲਈ ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਸਫ਼ਰ ਯਕੀਨੀ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਐਕਸਪ੍ਰੈਸਵੇਅ ਹੋਣਗੇ।

ਦੱਖਣੀ ਬਾਈਪਾਸ ਅਤੇ ਲੁਧਿਆਣਾ ਬਠਿੰਡਾ ਪੈਕੇਜ ਵਰਗੇ ਪ੍ਰੋਜੈਕਟ ਬਹੁਤ ਹੀ ਮਜ਼ਬੂਤੀ ਨਾਲ NHAI ਦੁਆਰਾ ਵਿਕਸਤ ਕੀਤੇ ਜਾ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦਾ ਪ੍ਰਸ਼ਾਸਨ NHAI ਦੁਆਰਾ ਜ਼ਿਲ੍ਹਾ ਲੁਧਿਆਣਾ ਵਿੱਚ ਸਾਰੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਸਿਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਨ੍ਹਾਂ ਹਾਈਵੇਅ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਪ੍ਰਾਪਤੀ ਦੇ ਕੁਝ ਮੁੱਦਿਆਂ ਨੂੰ ਜ਼ਮੀਨ ਮਾਲਕਾਂ ਨਾਲ ਤਾਲਮੇਲ ਬਣਾ ਕੇ ਹੱਲ ਕੀਤਾ ਜਾ ਰਿਹਾ ਹੈ।

NHAI ਦੇ ਪ੍ਰਾਜੈਕਟ ਡਾਇਰੈਕਟਰ ਲੁਧਿਆਣਾ ਨੇ ਇਹ ਵੀ ਦੱਸਿਆ ਹੈ ਕਿ ਇਹ ਪ੍ਰੋਜੈਕਟ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਸ਼ੁਰੂ ਕੀਤੇ ਜਾਣਗੇ, ਜਿਸ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਸੰਮਰੂਰਨ ਸਹਿਯੋਗ ਦੇ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article