ਗਰਮੀਆਂ ਦੇ ਮੌਸਮ ਵਿੱਚ ਬਾਹਰ ਧੁੱਪ ‘ਚ ਜਾਣ ਨਾਲ ਗਲਾ ਸੁੱਕਦਾ ਹੈ, ਵਾਰ-ਵਾਰ ਪਿਆਸ ਲੱਗਦੀ ਹੈ। ਅਜਿਹੇ ਲੋਕਾਂ ਲਈ ਗੰਨੇ ਦਾ ਰਸ ਵਰਦਾਨ ਮੰਨਿਆ ਜਾਂਦਾ ਹੈ। ਗੰਨੇ ਦਾ ਰਸ ਨਾ ਸਿਰਫ਼ ਤੁਹਾਡੀ ਪਿਆਸ ਬੁਝਾਉਂਦਾ ਹੈ ਬਲਕਿ ਐਨਰਜੀ ਲੇਬਲ ਨੂੰ ਹੋਰ ਵਧਾਉਣ ਵਿੱਚ ਮਦਦ ਕਰਦਾ ਹੈ।
ਗੰਨੇ ਦਾ ਰਸ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਦਾ ਜਾਂ ਖਾਲੀ ਪੇਟ ਜਾਂ ਭੋਜਨ ਦੇ ਵਿਚਕਾਰ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭੋਜਨ ਤੋਂ ਬਾਅਦ ਗੰਨੇ ਦਾ ਰਸ ਪੀਣ ਨਾਲ ਭੋਜਨ ਵਿੱਚ ਹੋਰ ਕਾਰਬੋਹਾਈਡਰੇਟ ਦੀ ਮੌਜੂਦਗੀ ਕਾਰਨ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ।
ਗੰਨੇ ਦੇ ਰਸ ਵਿੱਚ ਐਂਟੀ-ਆਕਸੀਡੈਂਟ ਅਤੇ ਫੋਟੋਪ੍ਰੋਟੈਕਟਿਵ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਨਾਲ ਲੋਕ ਗਰਮੀਆਂ ‘ਚ ਹੋਣ ਵਾਲੇ ਵਾਇਰਲ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
ਮਾਹਿਰਾਂ ਅਨੁਸਾਰ ਗੰਨੇ ਦਾ ਰਸ ਵੀ ਭਾਰ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ। ਜਿਸ ਕਾਰਨ ਤੁਸੀਂ ਹੋਰ ਕੁਝ ਨਹੀਂ ਖਾਣਾ ਚਾਹੁੰਦੇ। ਮਾਹਿਰਾਂ ਅਨੁਸਾਰ ਗੰਨੇ ਦਾ ਰਸ ਪੀਲੀਆ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਦੇ ਲਈ ਗੰਨੇ ਦੇ ਰਸ ਦਾ ਲਗਾਤਾਰ ਕੁਝ ਦਿਨਾਂ ਤੱਕ ਸੇਵਨ ਕਰਨਾ ਜ਼ਰੂਰੀ ਹੈ। ਸ਼ੂਗਰ ਦੇ ਬਹੁਤ ਸਾਰੇ ਮਰੀਜ਼ ਗੰਨੇ ਦਾ ਰਸ ਪੀਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਇਸ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਰ ਗੰਨੇ ਦੇ ਰਸ ਵਿੱਚ ਪਾਇਆ ਜਾਣ ਵਾਲਾ ਆਇਸੋਮਾਲਟੋਜ਼ ਨਾਮਕ ਤੱਤ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ।
ਸ਼ੂਗਰ ਦੇ ਮਰੀਜਾਂ ਲਈ ਗੰਨੇ ਦਾ ਰਸ ਬੇਹੱਦ ਲਾਹੇਵੰਦ, ਜਾਣੋ ਹੋਰ ਕਿਹੜੀਆਂ ਬਿਮਾਰੀਆਂ ਤੋਂ ਕਰਵਾਉਂਦਾ ਹੈ ਮੁਕਤ




