Thursday, September 19, 2024
spot_img

ਕਬੱਡੀ ਦੇ ਮਸ਼ਹੂਰ ਜਾਫੀ ਪੰਮਾ ਸੋਹਾਣੇ ਵਾਲਾ ਦੀ ਸੜਕ ਹਾਦਸੇ ‘ਚ ਮੌ*ਤ

Must read

ਕਬੱਡੀ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਬੱਡੀ ਦਾ ਮਸ਼ਹੂਰ ਜਾਫੀ ‘ਪੰਮਾ ਸੋਹਾਣੇ ਵਾਲਾ’ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਕਬੱਡੀ ਖਿਡਾਰੀ ਪੰਮਾ ਦੀ ਮੋਹਾਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਖਿਡਾਰੀ ਨੇ ਜੂਨ ਮਹੀਨੇ ਕਨੈਡਾ ਚ ਹੋਣ ਵਾਲੇ ਕਬੱਡੀ ਕੱਪ ‘ਚ ਹਿੱਸਾ ਲੈਣਾ ਸੀ। ਇੱਕ ਉੱਘੇ ਕਬੱਡੀ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਮੋਹਾਲੀ ਵਿੱਚ ਇੱਕ ਸਕਾਰਪੀਓ ਕਾਰ ਅਤੇ ਟੈਕਸੀ ਦੀ ਟੱਕਰ ਹੋ ਗਈ। ਖਿਡਾਰੀ ਪੰਮਾ ਸਕਾਰਪੀਓ ਵਿੱਚ ਸਵਾਰ ਸੀ।ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਗੱਡੀ ਸਿੱਧੀ ਡਰਾਈਵਰ ਦੀ ਖਿੜਕੀ ‘ਚ ਜਾ ਵੱਜੀ। ਜਿਸ ਵਿਚ ਪੰਮਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਦੋਂ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਖਿਡਾਰੀ ਪੰਮਾ ਵਾਸੀ ਪਿੰਡ ਸੋਹਾਣਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article