Saturday, September 21, 2024
spot_img

ਲੁਧਿਆਣਾ ਵਾਸੀਓ ਰਵਨੀਤ ਬਿੱਟੂ ਨੂੰ ਤੁਸੀਂ MP ਬਣਾ ਕੇ ਸੰਸਦ ਭੇਜੋ, ਵੱਡਾ ਆਦਮੀ ਮੈਂ ਬਣਾਵਾਂਗਾ : ਅਮਿਤ ਸ਼ਾਹ

Must read

ਲੁਧਿਆਣਾ ਵਿਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ ਕਰਨ ਆਏ। ਅਮਿਤ ਸ਼ਾਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਪ੍ਰਚਾਰ ਕਰਨ ਆਏ ਹਨ। ਅਮਿਤ ਸ਼ਾਹ ਰੈਲੀ ‘ਚ ਲੁਧਿਆਣਾ ਵਾਸੀਆਂ ਨੂੰ ਕਿਹਾ ਕਿ ਕਮਲ ਦੇ ਫੁਲ ਦਾ ਬਟਨ ਦਬਾ ਕੇ ਰਵਨੀਤ ਸਿੰਘ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਸੰਸਦ ‘ਚ ਭੇਜੋ ਅਤੇ ਮੈਂ ਇਸ ਨੂੰ ਵੱਡਾ ਆਦਮੀ ਬਣਾਵਾਂਗਾ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਦੋਸਤ ਦੱਸਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨਾਲ ਉਨ੍ਹਾਂ ਦਾ 5 ਸਾਲ ਪੁਰਾਣਾ ਰਿਸ਼ਤਾ ਹੈ।

ਦੱਸ ਦਈਏ ਕਿ ਅਮਿਤ ਸ਼ਾਹ ਦੀ ਰੈਲੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿਚ ਹੋਵੇਗੀ ਤੇ ਇਸ ਲਈ ਭਾਜਪਾ ਨੇ ਤਿਆਰੀ ਪੂਰੀ ਲਈ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਬੀਤੀ ਰਾਤ ਹਾਊਸ ਅਰੈਸਟ ਕਰ ਲਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article