EPFO ਨਿਯਮ ਵਿੱਚ ਬਦਲਾਅ: ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਕਰਮਚਾਰੀਆਂ ਅਤੇ ਖਾਤਾ ਧਾਰਕਾਂ ਲਈ ਖੁਸ਼ਖਬਰੀ ਹੈ। EPFO ਨੇ PF ਖਾਤਾ ਧਾਰਕਾਂ ਲਈ ਮੌਤ ਦੇ ਦਾਅਵੇ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਨਵੇਂ ਨਿਯਮ ਦੇ ਅਨੁਸਾਰ, ਜੇਕਰ ਕਿਸੇ EPFO ਮੈਂਬਰ ਦੀ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਆਧਾਰ ਦੀ ਜਾਣਕਾਰੀ ਦੇ ਬਿਨਾਂ ਵੀ PF ਦੀ ਰਕਮ ਪ੍ਰਾਪਤ ਕਰ ਸਕੇਗਾ।
ਈਪੀਐਫਓ ਨੇ ਕਿਹਾ ਕਿ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਪੀਐੱਫ ਖਾਤਾ ਆਧਾਰ ਨਾਲ ਲਿੰਕ ਨਹੀਂ ਹੁੰਦਾ ਜਾਂ ਆਧਾਰ ਕਾਰਡ ‘ਚ ਦਿੱਤੀ ਗਈ ਜਾਣਕਾਰੀ ਪੀਐੱਫ ਖਾਤੇ ਨਾਲ ਦਿੱਤੀ ਗਈ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ, ਤਾਂ ਵੀ ਉਸ ਖਾਤਾਧਾਰਕ ਦੇ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ ਨਾਮਜ਼ਦ ਵਿਅਕਤੀ ਨੂੰ ਪੈਸੇ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਮੱਦੇਨਜ਼ਰ EPFO ਨੇ ਮੌਤ ਦੇ ਦਾਅਵੇ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ਈਪੀਐਫਓ ਨੇ ਕਿਹਾ ਕਿ ਕਿਸੇ ਦੀ ਮੌਤ ਤੋਂ ਬਾਅਦ ਆਧਾਰ ‘ਚ ਦਿੱਤੀ ਗਈ ਜਾਣਕਾਰੀ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਇਸ ਲਈ ਹੁਣ ਨਾਮਜ਼ਦ ਵਿਅਕਤੀ ਨੂੰ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਬਾਅਦ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ। ਪੈਸੇ ਦੇ ਹੱਕਦਾਰ ਨਾਮਜ਼ਦ ਵਿਅਕਤੀ ਜਾਂ ਪਰਿਵਾਰਕ ਮੈਂਬਰ ਦੀ ਪ੍ਰਮਾਣਿਕਤਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਹਾਲਾਂਕਿ ਇਸ ਦੇ ਲਈ ਖੇਤਰੀ ਅਧਿਕਾਰੀ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਖੇਤਰੀ ਅਧਿਕਾਰੀ ਦੀ ਮੋਹਰ ਤੋਂ ਬਾਅਦ, ਨਾਮਜ਼ਦ ਵਿਅਕਤੀ ਨੂੰ ਪੀਐਫ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ।
ਨਵਾਂ ਨਿਯਮ ਉਨ੍ਹਾਂ EPFO ਮੈਂਬਰਾਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਦੇ ਵੇਰਵੇ UAN ਵਿੱਚ ਸਹੀ ਹਨ ਪਰ ਆਧਾਰ ਕਾਰਡ ਵਿੱਚ ਗਲਤ ਹਨ। ਦੂਜੇ ਸ਼ਬਦਾਂ ਵਿੱਚ, ਇਹ ਨਿਯਮ ਅਜਿਹੀ ਸਥਿਤੀ ਵਿੱਚ ਲਾਗੂ ਹੋਵੇਗਾ ਜਦੋਂ ਪੀਐਫ ਖਾਤਾ ਧਾਰਕ ਦੇ ਅਧਾਰ ‘ਤੇ ਦਿੱਤੀ ਗਈ ਜਾਣਕਾਰੀ ਗਲਤ ਹੈ। ਜੇਕਰ EPFO UAN ਦੇ ਨਾਲ ਮੈਂਬਰ ਦੀ ਜਾਣਕਾਰੀ ਗਲਤ ਹੈ, ਤਾਂ ਪੈਸੇ ਦੇ ਭੁਗਤਾਨ ਲਈ ਇੱਕ ਹੋਰ ਪ੍ਰਕਿਰਿਆ ਅਪਣਾਉਣੀ ਪਵੇਗੀ।