ਮੋਹਾਲੀ, 27 ਅਪ੍ਰੈਲ 2024 – ਭਾਰਤ ਅਤੇ ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਚੰਡੀਗੜ੍ਹ ਤੋਂ ਫਲਾਈਟ ਫੜ ਸਕਣਗੇ। ਹਵਾਈ ਅੱਡੇ ਤੋਂ ਰਾਤ ਦੀਆਂ ਉਡਾਣਾਂ ਸ਼ੁਰੂ ਹੋਣ ਨਾਲ ਇਹ ਸੰਭਵ ਹੋਣ ਜਾ ਰਿਹਾ ਹੈ। ਇਸ ਦੇ ਲਈ ਏਅਰਪੋਰਟ ਅਥਾਰਟੀ ਵੱਲੋਂ ਹਵਾਈ ਅੱਡੇ ‘ਤੇ ਅਤਿ-ਆਧੁਨਿਕ ਉਪਕਰਨ ਲਗਾਏ ਗਏ ਹਨ। ਤਾਂ ਜੋ ਰਾਤ ਨੂੰ ਅਤੇ ਖਰਾਬ ਮੌਸਮ ਵਿੱਚ ਵੀ ਜਹਾਜ਼ ਹਵਾਈ ਅੱਡੇ ‘ਤੇ ਉਤਰ ਸਕਣ। ਇਸ ਕਾਰਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।
ਜਾਣਕਾਰੀ ਅਨੁਸਾਰ 15 ਮਈ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਆਬੂ ਧਾਬੀ ਲਈ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਲਾਈਨਜ਼ ਕੰਪਨੀ ਇੰਡੀਗੋ ਦੀ ਫਲਾਈਟ ਨੰਬਰ 6E 1417 15 ਮਈ ਨੂੰ ਰਾਤ 10:15 ਵਜੇ ਆਬੂ ਧਾਬੀ ਤੋਂ ਉਡਾਣ ਭਰੇਗੀ। ਜਦੋਂਕਿ ਇਹ ਸਵੇਰੇ 3.30 ਵਜੇ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ 16 ਮਈ ਨੂੰ ਫਲਾਈਟ ਨੰਬਰ 6ਈ 1418 ਚੰਡੀਗੜ੍ਹ ਤੋਂ ਦੁਪਹਿਰ 2.45 ਵਜੇ ਉਡਾਣ ਭਰੇਗੀ ਅਤੇ ਸਵੇਰੇ 5 ਵਜੇ ਆਬੂ ਧਾਬੀ ਪਹੁੰਚੇਗੀ। ਏਅਰਲਾਈਨ ਕੰਪਨੀ ਵੱਲੋਂ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਬੈਂਕਾਕ ਅਤੇ ਸ਼ਾਰਜਹਾਂ ਲਈ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਕੋਵਿਡ 19 ਬੈਂਕਾਕ ਫਲਾਈਟ ਰੱਦ ਕਰ ਦਿੱਤੀ ਗਈ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਸ਼ਾਰਜਹਾਂ ਜਾਣ ਵਾਲੀ ਫਲਾਈਟ ਵੀ ਰੱਦ ਕਰ ਦਿੱਤੀ ਗਈ ਸੀ। ਉਸ ਸਮੇਂ ਇਸ ਦਾ ਕਾਰਨ ਖਰਾਬ ਮੌਸਮ ਅਤੇ ਧੁੰਦ ਦੱਸਿਆ ਗਿਆ ਸੀ। ਹੁਣ 24 ਘੰਟੇ ਦੀ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਇਹ ਉਡਾਣਾਂ ਵੀ ਸ਼ੁਰੂ ਹੋਣ ਦੀ ਉਮੀਦ ਹੈ।