ਮੰਡੀ ਅਹਿਮਦਗੜ੍ਹ : ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਨੂੰ ਅਵਾਰਾ ਕੁੱਤਿਆਂ ‘ਤੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅਵਾਰਾ ਕੁੱਤਿਆਂ ਵੱਲੋਂ ਕਿਸੇ ਤਰ੍ਹਾਂ ਲੋਕਾਂ ਨੂੰ ਜ਼ਖਮੀ ਨਾ ਕੀਤਾ ਜਾਵੇ। ਸੋਮਵਾਰ ਨੂੰ ਅਹਿਮਦਗੜ੍ਹ ਵਾਰਡ ਨੰਬਰ 9 ਦੇ ਦੋ ਬੱਚਿਆਂ ਦਸ ਦੇ ਕਰੀਬ ਅਵਾਰਾ ਕੁੱਤਿਆਂ ਨੇ ਕੱਟਿਆ ਸੀ ਜਿਸ ;ਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁਹੰਮਦ ਸਾਕਿਬ ਨਾਮ ਦੇ ਇਸ ਬੱਚੇ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਰੀਰ ਦਾ ਕੋਈ ਇਹੋ ਜਿਹਾ ਹਿੱਸਾ ਨਹੀਂ ਜਿੱਥੇ ਕੁੱਤਿਆਂ ਦੇ ਦੰਦਾਂ ਦੇ ਜਖ਼ਮ ਨਾ ਹੋਣ ਅਤੇ ਅਦਾਲਤੀ ਹੁਕਮਾਂ ਅਨੁਸਾਰ ਸਰਕਾਰ ਨੇ ਦੰਦ ਦੇ ਇੱਕ ਜਖ਼ਮ ਦਾ ਦਸ ਹਜਾਰ ਰੁਪਏ ਮੁਆਵਜਾ ਦੇਣਾ ਹੁੰਦਾ ਹੈ।