Friday, November 22, 2024
spot_img

ਪੰਜਾਬ ‘ਚ ਆਪ ਮੁਖੀ ਕੇਜਰੀਵਾਲ ਤੇ CM ਮਾਨ ਨੇ ਸ਼ੁਰੂ ਕੀਤੀ ‘ਘਰ ਘਰ ਰਾਸ਼ਨ ਵੰਡਣ ਦੀ ਮੁਹਿੰਮ

Must read

ਦਿ ਸਿਟੀ ਹੈੱਡ ਲਾਈਨਸ

ਪੰਜਾਬ ਸਰਕਾਰ ਵਲੋਂ ਘਰ ਘਰ ਰਾਸ਼ਨ ਦੇਣ ਦੀ ਮੁਹਿੰਮ ਅੱਜ ਅਮਲੋਹ ਤੋਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦੀ ਸ਼ੁਰੂਆਤ ਕੀਤੀ। ਦਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੋ ਦਿਨਾਂ ਦੌਰੇ ‘ਤੇ ਹਨ। ਮੁਹਿੰਮ ਤਹਿਤ ਆਪ ਮੁਖੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਲੋਕਾਂ ਦੇ ਘਰ ਵਿੱਚ ਰਾਸ਼ਨ ਲੈਕੇ ਗਏ ਨਾਲ ਹੀ ਲੋਕਾਂ ਨੂੰ ਇਸ ਸਕੀਮ ਬਾਰੇ ਦੱਸਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਹਰ ਮਹੀਨੇ ਖੁਦ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਲੈਕੇ ਆਵੇਗੀ, ਉਹਨਾਂ ਕੀ ਖਪਤਕਾਰ ਦੀ ਮਰਜੀ ਹੋਵੇਗੀ ਉਸ ਨੂੰ ਆਟਾ ਚਾਹੀਦਾ ਹੈ ਤਾਂ ਉਸਨੂੰ ਆਟਾ ਦਿੱਤਾ ਜਾਵੇਗਾ ਅਤੇ ਜੋ ਚੌਲ ਚਾਹੁੰਦੇ ਨੇ ਉਸਨੂੰ ਚੌਲ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜੋ ਕੁਆਲਿਟੀ ਦਾ ਆਟਾ ਸਾਡੇ ਘਰਾਂ ਵਿੱਚ ਆਉਂਦਾ ਹੈ, ਉਹ ਹੀ ਚੰਗੀ ਕੁਆਲਿਟੀ ਦਾ ਆਟਾ ਉਨ੍ਹਾਂ ਨੂੰ ਮਿਲੇਗਾ। ਕੁਝ ਲੋਕਾਂ ਦੇ ਘਰਾਂ ‘ਚ ਰਾਸ਼ਨ ਦੇਣ ਤੋਂ ਬਾਅਦ ਮੁੱਖ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਖੰਨਾ ਲਈ ਰਵਾਨਾ ਹੋ ਗਏ ਹਨ। ਲੁਧਿਆਣਾ ਦੇ ਖੰਨਾ ਵਿੱਚ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲੋਕ ਸਭਾ ਚੋਣਾਂ ਨੂੰ ਲੈਕੇ ਆਪਣੀ ਖੰਨਾ ਰੈਲੀ ਲਈ ਰਵਾਨਾ ਹੋ ਗਏ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article