RBI ਨੇ 2024 ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰ ਦਿੱਤਾ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਮੇਟੀ ਨੀਤੀਗਤ ਦਰਾਂ ‘ਚ ਕੋਈ ਬਦਲਾਅ ਨਾ ਕਰਨ ‘ਤੇ ਸਹਿਮਤ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਆਰਬੀਆਈ ਨੇ ਰੈਪੋ ਰੇਟ 6.50 ਫੀਸਦੀ ‘ਤੇ ਰੱਖਿਆ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਹਰ ਦੋ ਮਹੀਨੇ ਬਾਅਦ ਮੁਦਰਾ ਨੀਤੀ ‘ਤੇ ਤਿੰਨ ਦਿਨਾਂ ਦੀ ਬੈਠਕ ਕਰਦਾ ਹੈ। ਇਸ ਵਿੱਚ ਰੇਪੋ ਰੇਟ ਦੇ ਨਾਲ ਕਈ ਹੋਰ ਅਹਿਮ ਫੈਸਲੇ ਲਏ ਜਾਂਦੇ ਹਨ।
ਬੈਠਕ ‘ਚ ਲਏ ਗਏ ਫੈਸਲਿਆਂ ਦਾ ਅੱਜ ਸ਼ੇਅਰ ਬਾਜ਼ਾਰ ‘ਤੇ ਅਸਰ ਦੇਖਣ ਨੂੰ ਮਿਲਿਆ। ਦੋਵੇਂ ਸੂਚਕਾਂਕ ਭਾਵ ਸੈਂਸੈਕਸ ਅਤੇ ਨਿਫਟੀ ਭਾਰੀ ਨੁਕਸਾਨ ਦੇ ਨਾਲ ਬੰਦ ਹੋਏ ਹਨ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਿਆ ਸੀਮਤ ਦਾਇਰੇ ‘ਚ ਪਹੁੰਚ ਗਿਆ ਹੈ।