ਦਿ ਸਿਟੀ ਹੈੱਡ ਲਾਈਨਸ
ਅੰਮ੍ਰਿਤਸਰ, 29 ਜਨਵਰੀ : ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਲਾਕੇ ਵਿਚ ਆਯੂਸ਼ਮਾਨ ਕਾਰਡ ਬਣਾਉਣ ਦੇ ਨਾਮ ‘ਤੇ ਠੱਗੀ ਮਾਰਨ ਦਾ ਯੂਥ ਕਾਂਗਰਸ ਆਗੂ ਨੇ ਪਰਦਾਫਾਸ਼ ਕੀਤਾ ਤੇ ਆਯੂਸ਼ਮਾਨ ਕਾਰਡ ਬਣਾਉਣ ਬਦਲੇ ਨੌਜਵਾਨਾਂ ਕੋਲੋਂ ਲਏ ਗਏ ਪੈਸੇ ਤਕ ਵਾਪਿਸ ਕਰਵਾਇਆ ਗਏ।
ਜਾਣਕਾਰੀ ਦਿੰਦਿਆ ਰਾਹੁਲ ਕੁਮਾਰ ਜ਼ਿਲ੍ਹਾ ਯੂਥ ਕਾਂਗਰਸ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਕੁਝ ਨੌਜਵਾਨਾਂ ਵਲੋਂ ਆਯੂਸ਼ਮਾਨ ਕਾਰਡ ਬਣਾਉਣ ਦੇ ਨਾਮ ‘ਤੇ ਲੋਕਾਂ ਕੋਲੋਂ ਪੈਸੇ ਲਏ ਜਾ ਰਹੇ ਸਨ। ਜਦੋਂ ਇਸ ਸੰਬੰਧ ਵਿੱਚ ਆਯੂਸ਼ਮਾਨ ਕਾਰਡ ਬਣਾਉਣ ਆਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਕੋਈ ਸ਼ੰਤੁਸ਼ਟੀ ਜਨਕ ਜਵਾਬ ਨਹੀ ਦੇ ਸਕੇ। ਜਿਸਦੇ ਚਲਦੇ ਉਹਨਾਂ ਕੋਲੋਂ ਪੈਸੇ ਵਾਪਿਸ ਲੈ ਲੋਕਾਂ ਨੂੰ ਵਾਪਿਸ ਕੀਤੇ ਗਏ ਹਨ ਅਤੇ ਅਸੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਲੋਕਾਂ ਨਾਲ ਵੱਜ ਰਹੀ ਅਜਿਹੀ ਠੱਗੀਆਂ ਤੇ ਨਕੇਲ ਕਸਣ।
ਉੱਥੇ ਹੀ ਆਯੁਸ਼ਮਾਨ ਕਾਰਡ ਬਣਾਉਣ ਆਈ ਟੀਮ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਸਰਕਾਰ ਵਲੋਂ ਨਹੀਂ ਆਏ, ਅਸੀਂ ਕੈਂਪ ਲਗਾਇਆ ਹੈ। ਜਿਸਦੇ ਚਲਦੇ ਪੂਰਾ ਜਦੋਂ ਮੀਡੀਆ ਨੇ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਉਹਦੇ ਸਵਾਲਾਂ ਦਾ ਜਵਾਬ ਨਹੀਂ ਆਇਆ। ਉਹ ਸਵਾਲਾਂ ਦੇ ਜਵਾਬ ਤੋਂ ਭੱਜਦਾ ਹੋਇਆ ਨਜ਼ਰ ਆਇਆ।