ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 28 ਜਨਵਰੀ – ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਜਥੇ: ਬਾਬਾ ਮੇਜਰ ਸਿੰਘ ਸਾਹਨੇਵਾਲ ਕਾਰ ਸੇਵਾ ਸ਼੍ਰੀ ਹਜ਼ੂਰ ਸਾਹਿਬ, ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਸ੍ਰ: ਚਰਨਜੀਤ ਸਿੰਘ ਯੂ.ਐਸ.ਏ. ਬੈਂਕ ਵਾਲੇ, ਸ੍ਰ: ਬਲਦੇਵ ਸਿੰਘ ਢੱਟ, ਬਾਬਾ ਹਰਪਿੰਦਰ ਸਿੰਘ ਭਿੰਦਾ ਆਲਮਗੀਰ, ਪਰਮਜੀਤ ਸਿੰਘ ਖਾਲਸਾ, ਰਣਜੋਧ ਸਿੰਘ ਕਾਰ ਸੇਵਾ ਵਾਲੇ ਆਦਿ ਸ਼ਖਸ਼ੀਅਤਾਂ ਨੇ ਨਾਮਵਰ ਕਾਲਮਨਵੀਸ ਬਲਜੀਤ ਸਿੰਘ ਢਿੱਲੋਂ ਦੀਆਂ ਕਹਾਣੀਆਂ ਦਾ ਸੰਗ੍ਰਹਿ “ਬਾਪੂ ਦੀ ਸੇਵਾ” ਲੋਕ ਅਰਪਣ ਕੀਤਾ ਗਿਆ। ਇਸ ਤੋਂ ਪਹਿਲਾਂ ਵਿਚਾਰਾਂ ਦੀ ਸਾਂਝ ਦੌਰਾਨ ਅਜੋਕੇ ਵਕਤ ਦੀਆਂ ਪਰਿਵਾਰਾਂ ਤੇ ਸਮਾਜਿਕ ਸਮੱਸਿਆਵਾਂ ਨੂੰ ਵਿਚਾਰਦਿਆਂ ਵਿਿਗਆਨਕ ਜੁਗਤਾਂ ਤੇ ਉਪਕਰਨਾਂ ਦਾ ਰਸਮੀ ਵਿੱਦਿਆ ਦੇ ਹਿੱਸੇ ਵਜ਼ੋਂ ਲੋੜ ਅਤੇ ਇਸ ਨਾਲ ਸਬੰਧਿਤ ਚਿੰਤਾਜਨਕ ਪਹਿਲੂਆਂ ਦਾ ਪੜਚੋਲ ਕਰਦਿਆਂ ਬੱਚਿਆਂ ਦਾ ਬਿਜਲਈ ਮਾਧੀਅਮ ਦੁਆਰਾ ਅੰਦਰੂਨੀ ਪਹਿਲੂਆਂ ਨਾਲੋਂ ਟੁੱਟਣ ਅਤੇ ਬਾਹਰੀ ਪਹਿਲੂਆਂ ਨਾਲ ਜੁੜਨ ਕਾਰਣ ਪਰਿਵਾਰਾਂ ਦੀਆਂ ਹੱਦਾਂ ਅਲੱਗ-ਥਲੱਗ ਹੋਣ, ਘੰਟਿਆਂ-ਬੱਧੀ ਜੁੜੇ ਰਹਿਣ, ਪਰਿਵਾਰਾਂ ’ਚ ਰਹਿੰਦਿਆਂ ਹੋਇਆ ਵੀ ਮਾਪਿਆਂ ਤੋਂ ਦੂਰ ਹੋਣ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਅਕਤਦਮਿਕ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰਨ ਤੇ ਸੰਤੁਸ਼ਟ ਹੋਣ ਦੇ ਨਾਲ-ਨਾਲ ਨਵੀਂ ਪੀੜ੍ਹੀ ਵਿਰਸੇ ਤੇ ਵਿਰਾਸਤ ਦੀ ਸਰਬ-ਸ਼੍ਰੇਸ਼ਟਤਾ ਦਾ ਅਹਿਸਾਸ ਕਰਵਾਉਣ ਲਈ ਪ੍ਰਮੁੱਖ ਤੱਤ ਸਮਝਾਉਣ ਤੇ ਦਰਸਾਉਣ ਦੀ ਦਿਸ਼ਾ ’ਚ ਤੋਰਨ ਲਈ ਗੁੜ੍ਹਤੀ ਤੋਂ ਲੈ ਕੇ ਜੁਆਨੀ ਤੱਕ ਉੱਦਮਸ਼ੀਲ ਉਪਰਾਲੇ ਕਰਨ ’ਤੇ ਜੋਰ ਦਿੱਤਾ। ਸ੍ਰ: ਬਲਦੇਵ ਸਿੰਘ ਢੱਟ ਦੇ ਵਿਸ਼ੇਸ਼ ਸਹਿਯੋਗ ਨਾਲ ਕਿਤਾਬ ਨੂੰ ਪਾਠਕਾਂ ਦੀ ਪਹੁੰਚ ਤੱਕ ਯਕੀਨੀ ਬਣਾਉਣ ਲਈ ਭੇਟਾ ਰਹਿਤ ਵਿਤਰਣ ਦਾ ਉਪਰਾਲਾ ਕੀਤਾ ਗਿਆ ਹੈ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਲੋਂ ਕਵਾਏ ਕਿਤਾਬ ਦੇ ਲੋਕ ਅਰਪਣ ਸਮਾਗਮ ਦੌਰਾਨ ਮੇਜਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬੇੈਨੀਪਾਲ, ਸਤਨਾਮ ਸਿੰਘ ਕੋਮਲ, ਪ੍ਰਿੰਸੀਪਲ ਮਨਜਿੰਦਰ ਕੋੌਰ, ਦਰਸ਼ਨ ਸਿੰਘ ਪਲਾਈ ਕਿੰਗ, ਰਵਿੰਦਰਪਾਲ ਸਿੰਘ ਭੰਗੁੂ, ਵਰਿੰਦਰ ਕੁਮਾਰ ਸਹਿਗਲ, ਗੁਰਿੰਦਰ ਸਿੰਘ, ਦਵਿੰਦਰ ਸਿੰਘ ਜੱਗੀ, ਸੁਰਿੰਦਰ ਸਿੰਘ ਮਲਿਕ, ਦਵਿੰਦਰ ਸਿੰਘ ਰਿੰਕੁੂ, ਭੁਪਿੰਦਰ ਸਿੰਘ ਭਾਟੀਆ, ਅਮ੍ਰਿਤਪਾਲ ਸਿੰਘ ਸ਼ੰਕਰ, ਬਲਜੀਤ ਸਿੰਘ ਜੀਰਖ, ਸਰਬਜੀਤ ਸਿੰਘ ਬੱਬੀ, ਅਸ਼ੋਕ ਕੁਮਾਰ ਪੱਪੀ, ਰਾਜੇਸ਼ ਕੁਮਾਰ, ਅਸ਼ੋਕ ਸੁੂਦ, ਰਾਕੇਸ਼ ਕੁਮਾਰ ਗੋਇਲ, ਸਤਵਿੰਦਰ ਸਿੰਘ ਮਠਾੜੁੂ, ਗਿਆਨੀ ਕੇਵਲ ਸਿੰਘ ਜੁੜੀਆਂ ਸ਼ਖਸ਼ੀਅਤਾਂ ਨੇ ਸਹਿਮਤੀ ਪ੍ਰਗਟਾਈ ਕਿ ਬਜ਼ੁਰਗ ਤਜ਼ਰਬਿਆਂ ਦਾ ਖਜਾਨਾ ਹੁੰਦੇ ਨੇ, ਉਹ ਵਾਗਲ ’ਚ ਢਹੀਆਂ ਮੰਜੀਆਂ, ਸਮਾਨ ਵਾਲੇ ਕਮਰਿਆਂ, ਬਿਰਧ ਆਸ਼ਰਮਾਂ ’ਚ ਰੁਲਣ ਲਈ ਕਿਉਂ ਮਜ਼ਬੂਰ ਹਨ? ਸਾਂਝੇ ਪਰਿਵਾਰਾਂ ਦਾ ਟੁੱਟਣਾ ਸਮਾਜ ‘ਤੇ ਮਾਰੂ ਪ੍ਰਭਾਵ ਪਾਉਦਾ ਹੈ।