ਦਿ ਸਿਟੀ ਹੈੱਡ ਲਾਈਨਸ
ਹੁਸ਼ਿਆਰਪੁਰ, 28 ਜਨਵਰੀ : ਪੁਰਾਣੀ ਕਹਾਵਤ ਹੈ ਕਿ ਦੀਵੇ ਥੱਲੇ ਹਨੇਰਾ, ਇਹ ਗੱਲ ਉਦੋ ਸੱਚ ਹੋ ਗਈ, ਜਦੋਂ ਸਿਵਲ ਹਸਪਤਾਲ ਦੀ ਕੰਨਟੀਨ ਵਿੱਚ ਡਾ ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਟੀਮ ਨੇ ਚੈਕਿੰਗ ਕੀਤੀ। ਉਸ ਕੋਲ ਨਾ ਫੂਡ ਲਾਈਸੈਸ ਤੇ ਨੰਗਾ ਪਿਆ ਦੁੱਧ, ਨੰਗੇ ਪਏ ਸਮੋਸੇ ਇਥੇ ਤੱਕ ਕਿਸੇ ਵੀ ਵਰਕਰ ਨੇ ਨਾ ‘ਤੇ ਸਿਰ ਤੇ ਟੋਪੀ, ਨਾ ਹੀ ਮਾਸਿਕ ਤੇ ਨਾ ਹੀ ਦਸਤਾਨੇ। ਦੱਸੋ ਭਲਾ ਜੇਕਰ ਸਿਵਲ ਹਸਪਤਾਲ ਦਾ ਇਹ ਹਾਲ ਹੈ ਤੇ ਬਾਕੀ ਤਾਂ ਫਿਰ ਰੱਬ ਹੀ ਰਾਖਾ ਹੈ। ਫੂਡ ਟੀਮ ਵਲੋਂ ਮੌਕੇ ਤੇ ਇਸ ਨੂੰ ਨੋਟਿਸ ਦੇ ਦਿੱਤਾ ਤੇ ਕਿਹਾ ਜੇਕਰ ਇਹ ਸਭ ਕੁਝ ਨਾ ਠੀਕ ਕੀਤਾ ਤੇ ਕੰਨਟੀਨ ਸੀਲ ਕਰ ਦਿੱਤੀ ਜਾਵਗੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਮਨਮੋਹਣ ਸਿੰਘ, ਫੂਡ ਅਫ਼ਸਰ ਵਿਵੇਕ ਕੁਮਾਰ ਰਾਮ ਲੁਭਾਇਆ ਤੇ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ ਹਾਜ਼ਰ ਸੀ ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਸਿਵਲ ਹਸਪਤਾਲ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇ ਰਿਹਾ ਹੈ, ਪਰ ਸਿਵਲ ਹਸਪਤਾਲ ਦੀ ਕੰਨਟੀਨ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਨਜ਼ਰ ਆ ਰਹੀ ਹੈ। ਉਹਨਾਂ ਦੱਸਿਆ ਮਰੀਜਾਂ ਵਲੋਂ ਕਈ ਸ਼ਿਕਾਇਤਾ ਆਈਆ ਸਨ ਕਿ ਕੰਨਟੀਨ ਵਿੱਚ ਖਾਣਾ ਸਾਫ ਸੁਥਰਾ ਨਹੀ ਮਿਲ ਰਿਹਾ ਤੇ ਇਸ ਨੂੰ ਲੈਕੇ ਅੱਜ ਤੋ ਤਿੰਨ ਮਹੀਨੇ ਪਹਿਲਾ ਵੀ ਇਸ ਨੂੰ ਚੈਕ ਕੀਤਾ ਸੀ ਤੇ ਦੁੱਧ ਦੇ ਸੈਂਪਲ ਲਏ ਸਨ ਜੋ ਪੂਰਾ ਤਰ੍ਹਾਂ ਮਿਆਰੀ ਨਹੀ ਸੀ। ਕੰਨਟੀਨ ਦੀ ਮਾਲਕ ਨੂੰ ਸਮਾਝਿਆ ਸੀ ਕਿ ਇਥੇ ਦੁਖੀ ਮਰੀਜ ਆਉਂਦੇ ਹਨ। ਇਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ, ਪਰ ਇਹ ਸੁਧਰਿਆ ਨਹੀ। ਇਸ ਕਰਕੇ ਇਸ ਨੂੰ ਫੂਡ ਟੀਮ ਵਲੋਂ ਸੁਧਾਰ ਨੋਟਿਸ ਦਿੱਤਾ ਹੈ ਕਿ ਜੇਕਰ ਇਸ ਨੇ ਸਭ ਕੁੱਝ ਨਹੀ ਠੀਕ ਕੀਤਾ ਤੇ ਇਸ ਕੰਨਟੀਨ ਨੂੰ ਵਿਭਾਗ ਵਲੋਂ ਸੀਲ ਕਰ ਦਿੱਤੀ ਜਾਵੇਗਾ । ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਦੁੱਧ, ਸਮੋਸੇ ਤੇ ਹੋਰ ਖਾਣ ਵਾਲੀਆਂ ਸਾਰੀਆਂ ਚੀਜਾਂ ਨੰਗੀਆ ਪਈਆ ਸਨ ਤੇ ਨਾ ਖਾਣ ਬਣਾਉਂਣ ਵਾਲੇ ਨਾ ਹੀ ਵਰਤਾਉਣ ਵਾਲਿਆ ਤੇ ਸਿਰ ਤੇ ਟੋਪੀ, ਨਾ ਦਸਤਾਨ ਤੇ ਨਾ ਮਾਸਿਕ ਪਾਏ ਹੋਏ ਸਨ। ਜਦ ਕਿ ਸਿਵਲ ਹਸਪਤਾਲ ਵਿੱਚ ਮਰੀਜਾ ਨੂੰ ਬਹੁਤ ਵਧੀਆ ਤੇ ਮਿਆਰੀ ਖਾਣਾ ਦੇਣਾ ਬਣਦਾ ਹੈ।ਪਰ ਪਤਾ ਨਹੀ ਕਿਉ ਇਹ ਕੰਨਟੀਨ ਵਾਲਾ ਇਸ ਤਰ੍ਹਾਂ ਕਰ ਰਿਹਾ ਹੈ। ਇਸ ਕੋਲ ਫੂਡ ਲਾਈਸੈਸ ਵੀ ਨਹੀ ਹੈ ਤੇ 4 ਮਹੀਨੇ ਪੁਰਾਣੀ ਤਰੀਕ ਲੰਘੀ ਹੋਈ ਇਕ ਰਜਿਸਟ੍ਰੇਸ਼ਨ ਜੋ ਇਕ ਰੇਹੜੀ ਵਾਲਾ ਨੇ ਬਣਾਉਣੀ ਹੁੰਦੀ, ਇਸ ਕੋਲ ਤਾ ਲਾਈਸੈਸ ਚਾਹੀਦਾ। ਇਸ ਕਰਕੇ ਇਸ ਨੂੰ ਸੁਧਾਰ ਨੋਟਿਸ ਦੇ ਦਿੱਤਾ ਹੈ ।
ਇਸ ਮੌਕੇ ਜਦੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਨਮੋਹਣ ਸਿਘ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੱਸਿਆ ਕਿ ਕੰਨਟੀਨ ਮਾਲਿਕ ਨੂੰ ਕਈ ਵਾਰ ਸਮਾਝਿਆ ਹੈ, ਪਰ ਇਸ ਕੰਨ ਤੋਂ ਕੀ ਜੂੰ ਨਹੀ ਸਰਕਾਦੀ ਤੇ ਹੁਣ ਇਸ ਤੇ ਅਸੀ ਖਾਸ ਖਿਆਲ ਰੱਖਾਗੇ ਤੇ ਜਲਦ ਹੀ ਸਾਰਾ ਕੁਝ ਠੀਕ ਕਰ ਦਿੱਤੀ ਜਾਵੇਗਾ, ਕਿਉਂਕਿ ਇਹ ਮਾਮਲਾ ਮਰੀਜਾ ਨਾ ਜੁੜਿਆ ਤਾ ਹੈ ਮਰੀਜਾਂ ਨਾਲ ਆਏ ਰਿਸ਼ਤੇਦਾਰ ਤੇ ਸਿਵਲ ਹਸਪਤਾਲ ਦਾ ਸਟਾਫ ਵੀ ਖਾਣ ਖਾਦਾ ਹੈ।