26 ਜਨਵਰੀ ਨੂੰ ਬੀਐਸਐਫ ਅਤੇ ਅੰਮ੍ਰਿਤਸਰ ਪੁਲਿਸ ਦੇ ਸਾਂਝੇ ਓਪਰੇਸ਼ਨ ਦੌਰਾਨ ਇੱਕ ਡਰੋਨ ਅਤੇ ਹੈਰੋਇਨ ਜ਼ਬਤ ਕੀਤੀ ਗਈ ਸੀ। ਵੀਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਲੋਂ ਖੂਫੀਆ ਜਾਣਕਾਰੀ ਦਿੱਤੀ ਗਈ ਕਿ ਪਿੰਡ ਮੋਦੇ ਵਿਖੇ ਇੱਕ ਡਰੋਨ ਪਿਆ ਹੈ। ਜਿਸ ਦੀ ਤੁਰੰਤ ਕਾਰਵਾਈ ਕਰਦੇ ਥਾਣਾ ਘਰਿੰਡਾ ਦੀ ਸਰਚ ਪਾਰਟੀ ਅਤੇ ਬੀ.ਐਸ.ਐਫ ਵੱਲੋਂ ਉਕਤ ਥਾਂ ਦੀ ਤਲਾਸ਼ੀ ਲਈ ਗਈ। ਬੀਐਸਐਫ ਅਤੇ ਅੰਮ੍ਰਿਤਸਰ ਪੁਲਿਸ ਦੇ ਇਸ ਸਾਂਝੇ ਓਪਰੇਸ਼ਨ ਦੌਰਾਨ ਇੱਕ ਡੀਜੇਆਈ ਪ੍ਰੋ ਡਰੋਨ ਅਤੇ ਇੱਕ ਪੈਕਟ ਹੈਰੋਇਨ ਬਰਾਮਦ ਹੋਈ। ਜਿਸ ਦੀ ਤਲਾਸ਼ੀ ਲੈਣ ‘ਤੇ 519 ਗ੍ਰਾਮ ਹੈਰੋਇਨ ਬਰਾਮਦ ਹੋਈ।
ਦੱਸ ਦਈਏ ਕਿ ਬਰਾਮਦ ਹੋਈ 519 ਗ੍ਰਾਮ ਦੀ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 3.5 ਕਰੋੜ ਰੁਪਏ ਹੈ। ਇਸ ਮਾਮਲੇ ਵਿੱਚ ਥਾਣਾ ਘਰਿੰਡਾ ਵਿੱਚ ਐਨਡੀਪੀਐਸ ਐਕਟ ਅਤੇ ਏਅਰਕ੍ਰਾਫਟ ਐਕਟ ਤਹਿਤ ਵੱਖ-ਵੱਖ ਧਾਰਾਵਾਂ ਦਰਜ ਕੀਤੀਆਂ ਗਈਆਂ ਸਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਡਰੋਨ ਅਤੇ ਹੈਰੋਇਨ ਦੇ ਸਪਲਾਇਰ ਦਾ ਪਤਾ ਲਗਾਇਆ ਜਾ ਸਕੇ