ਲੁਧਿਆਣਾ : 75ਵਾਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਵਾਸੀਆਂ ਨੂੰ ਇੱਕ ਨਿੱਜੀ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ, “ਮੇਰੇ ਘਰ ਮਾਰਚ ਵਿਚ ਖੁਸ਼ੀਆਂ ਆਉਣ ਵਾਲੀਆਂ ਹਨ। ਮੇਰੀ ਪਤਨੀ ਡਾ. ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਗਰਭਵਤੀ ਹੈ।” ਮੁੰਡੇ ਕੁੜੀਆਂ ‘ਚ ਕੋਈ ਵੀ ਫਰਕ ਨਾ ਸਮਝਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਇਹ ਮੁੰਡਾ ਹੈ ਜਾਂ ਕੁੜੀ। ਜੋ ਵੀ ਆਵੇ ਤੰਦਰੁਸਤ ਆਵੇ। ਇਹੀ ਅਰਦਾਸ ਹੈ। ਹਰ ਕੋਈ ਇਹ ਅਰਦਾਸ ਕਰੇ।