Friday, November 22, 2024
spot_img

ਬਲਾਗਰ ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ

Must read

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ, 25 ਜਨਵਰੀ : ਅੱਜ ਮਾਣਯੋਗ ਲੁਧਿਆਣਾ ਅਦਾਲਤ ਨੇ ਬਲਾਗਰ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਜਾਣਕਾਰੀ ਭਾਨਾ ਸਿੱਧੂ ਦੇ ਵਕੀਲ ਰਛਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਨਾ ਸਿੱਧੂ ‘ਤੇ ਬੀਤੇ ਦਿਨੀਂ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਚੰਡੀਗੜ੍ਹ ਰੋਡ ਤੇ ਰਹਿਣ ਵਾਲੀ ਇੱਕ ਮਹਿਲਾ ਟਰੈਵਲ ਏਜੰਟ ਦੀ ਸ਼ਿਕਾਇਤ ਤੇ ਬਲੈਕ ਮੇਲਿੰਗ ਕਰਨ ਤੇ ਧਮਕਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਕਰਨ ਵਾਲੀ ਮਹਿਲਾ ਤੇ ਵਿਦੇਸ਼ ਭੇਜਣ ਦੇ ਵੱਖ ਵੱਖ ਸ਼ਹਿਰਾਂ ਦੇ ਥਾਣਿਆਂ ਵਿੱਚ ਮਾਮਲੇ ਦਰਜ ਹਨ। ਭਾਨਾ ਸਿੱਧੂ ਨੇ ਇਸ ਮਹਿਲਾ ਤੋਂ ਕਿਸੇ ਕਿਸਮ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article