ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 24 ਜਨਵਰੀ : ਲੁਧਿਆਣਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਆਮ ਲਾਈਨ ਸ਼ੇਅਰ ਮਾਰਕੀਟ ‘ਚ ਟਰੇਡਿੰਗ ਕਰਨ ਵਾਲਿਆ ਨਾਲ ਠੱਗੀ ਮਾਰਨ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕੋਲੋਂ 1,94,37,985 ਰੁਪਏ, 19 ਮੋਬਾਇਲ, ਪੰਜ ਲੈਪਟਾਪ, ਇੱਕ ਕੰਪਿਊਟਰ, ਦੋ ਨੋਟ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੁਆਇੰਟ ਪੁਲਿਸ ਕਮਿਸ਼ਨਰ ਸ਼ਹਿਰੀ ਸੋਮਿਆ ਮਿਸ਼ਰਾ, ਸ਼ਮੀਰ ਸ਼ਰਮਾ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 3 ਅਤੇ ਏਡੀਸੀਪੀ ਜਗਰੂਪ ਕੌਰ ਬਾਠ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ ਅੱਠ ਨੂੰ ਸੂਚਨਾ ਮਿਲੀ ਕਿ ਕੁਸ਼ਲ ਕੁਮਾਰ ਪੁੱਤਰ ਪ੍ਰਕਾਸ਼ ਚੰਦ, ਸੰਦੀਪ ਸੇਠੀ, ਓਂਕਾਰ ਉਰਫ ਹਨੀ ਪੁੱਤਰ ਸ਼ਤੀਸ਼ ਕੁਮਾਰ ਜੋ ਸਟਾਕ ਮਾਰਕੀਟ ਵਿੱਚ ਗੈਰ ਕਾਨੂੰਨੀ ਟਰੇਡਿੰਗ ਕਰਵਾਉਂਦੇ ਹਨ, ਜਿਹਨਾਂ ਕੋਲ ਵੱਖ ਵੱਖ ਕੰਪਨੀਆਂ ਦੇ ਸਾਫਟਵੇਅਰ ਹਨ, ਜੋ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਿਰਾਏ ਦੀ ਕੋਠੀ ਲੈਕੇ ਆਨ ਲਾਈਨ ਆਪਣੇ ਗਾਹਕਾਂ ਨੂੰ ਮੋਬਾਇਲ ਰਾਂਹੀਂ ਟਰੇਡਿੰਗ ਕਰਵਾਉਂਦੇ ਹਨ। ਜੇਕਰ ਟਰੇਡਿੰਗ ਵਿੱਚ ਲਗਾਈ ਰਕਮ ਵਿੱਚ ਗਾਹਕਾਂ ਨੂੰ ਵਾਧਾ ਹੁੰਦਾ ਹੈ ਤਾਂ ਬਣਦੀ ਰਕਮ ਗਾਹਕ ਨੂੰ ਦੇ ਦਿੰਦੇ ਹਨ, ਜੇਕਰ ਗਾਹਕ ਨੂੰ ਘਾਟਾ ਪੈਂਦਾ ਹੈ ਤਾਂ ਇਹ ਗਾਹਕਾਂ ਦੀ ਰਕਮ ਖੁਦ ਹੜੱਪ ਕਰ ਲੈਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ASI ਸੁਖਵਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਨੇ ਗੁਪਤ ਸੂਚਨਾ ਮਿਲਣ ਤੇ ਰੇਡ ਮਾਰ ਕੇ ਦੋਸ਼ੀ ਓਂਕਾਰ ਉਰਫ ਹਨੀ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਦੋਸ਼ੀ ਕੁਸ਼ਲ ਕੁਮਾਰ ਤੇ ਸੰਦੀਪ ਸੇਠੀ ਨੂੰ ਫਿਰੋਜ ਗਾਂਧੀ ਮਾਰਕੀਟ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਪੁਲਿਸ ਪਾਰਟੀ ਵਲੋਂ ਵਿਵੇਕ ਕੁਮਾਰ ਤੇ ਦਿਨੇਸ਼ ਕੁਮਾਰ ਨੂੰ ਗੋਰਿਸ਼ ਟਾਵਰ ਮਿਲਰਗੰਜ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ। ਉਕਤ ਮੁਲਜ਼ਮਾਂ ਤੋਂ ਉਹਨਾਂ ਦੇ ਕੋਲੋਂ 1,94,37,985 ਰੁਪਏ, 19 ਮੋਬਾਇਲ, ਪੰਜ ਲੈਪਟਾਪ, ਇੱਕ ਕੰਪਿਊਟਰ, ਦੋ ਨੋਟ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ। ਪੁਲਿਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ, ਜਿਸ ਵਿੱਚ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।