ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 24 ਜਨਵਰੀ : ਉਦਯੋਗਪਤੀ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਦੇ ਮੁਖੀ ਰਣਜੋਧ ਸਿੰਘ ਵਿਵਾਦਾਂ ਵਿੱਚ ਘਿਰ ਗਏ ਹਨ। ਰਣਜੋਧ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਤੇ ਟਿੱਪਣੀ ਕੀਤੀ, ਜਿਸ ‘ਤੇ ਸੋਸ਼ਲ ਮੀਡੀਆ ‘ਤੇ ਵਿਰੋਧ ਹੋ ਰਿਹਾ ਹੈ ਅਤੇ ਕਈ ਲੋਕਾਂ ਨੇ ਅਜਿਹੀ ਪੋਸਟ ‘ਤੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਰਣਜੋਧ ਸਿੰਘ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ। ਰਣਜੋਧ ਸਿੰਘ ਜਦੋਂ ਤੱਕ ਆਪਣੀ ਪੋਸਟ ਨੂੰ ਡਲੀਟ ਕਰਦੇ ਤਦ ਤੱਕ ਉਹਨਾਂ ਦੀ ਪੋਸਟ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ। ਜਿਸ ਦਾ ਹਿੰਦੂ ਵੈਲਫੇਅਰ ਤੇ ਲੀਗਲ ਕਮੇਟੀ ਹਿੰਦੂ ਲੀਗਲ ਸੈੱਲ ਦੇ ਪ੍ਰਧਾਨ ਐਡਵਕੇਟ ਅਮਿਤ ਰਾਏ ਤੇ ਐਡਵੋਕੇਟ ਹਰਸ਼ ਸ਼ਰਮਾ, ਪਰਦੀਪ ਕਪੂਰ, ਬਲਵਿੰਦਰ ਰਾਏ ਤੇ ਉਨ੍ਹਾਂ ਦੇ ਸਾਥੀਆਂ ਨੇ ਐਡਵੋਕੇਟ ਆਰ. ਕੇ ਮੋਰਿਆ ਦੇ ਮਾਧਿਅਮ ਨਾਲ ਕਾਨੂੰਨੀ ਨੋਟਿਸ ਭੇਜ ਦਿੱਤਾ। ਵਕੀਲਾਂ ਨੇ ਨੋਟਿਸ ਵਿੱਚ ਰਣਜੋਧ ਸਿੰਘ ਸਰਵਜਨਿਕ ਮਾਫੀ ਮੰਗੇ ਨਹੀਂ ਤਾਂ ਕਾਨੂੰਨੀ ਕਰਵਾਈ ਕਰਨ ਦੀ ਚੇਤਾਵਨੀ ਦਿੱਤੀ।