ਬੀਤੀ ਰਾਤ ਜਲੰਧਰ ਕੈਂਟ ਦੇ ਨਾਲ ਲੱਗਦੇ ਧੱਕਾ ਕਾਲੋਨੀ ਵਿਚ ਅੰਗੀਠੀ ਜਲਾ ਕੇ ਸੌਣ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਠੰਡ ਤੋਂ ਬਚਣ ਲਈ ਲੋਕਾਂ ਵੱਲੋਂ ਕਮਰੇ ਅੰਗੀਠੀ ਬਾਲ ਕੇ ਸੌਣ ਨਾਲ ਕਈ ਭਿਆਨਕ ਹਾਦਸੇ ਵਾਪਰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਜਿਸ ਵਿੱਚ ਪਿਓ ਅਤੇ ਪੁੱਤਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਤਿੰਨ ਲੋਕ ਅੰਗੀਠੀ ਜਲ ਕੇ ਸੌਂ ਰਹੇ ਸਨ। ਜਿਸ ਦੇ ਜ਼ਹਿਰੀਲੇ ਧੂੰਏ ਕਾਰਨ 2 ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਮ ਬਲੀ ਮੋਚੀ (50) ਪੁੱਤਰ ਖੇਲੋ ਦਾਸ ਤੇ ਉਸ ਦੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ। ਤੀਸਰੇ ਵਿਅਕਤੀ ਰਾਜੇਸ਼ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।