ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਨੇ ਐਤਵਾਰ ਨੂੰ ਪਿੰਡ ਮੂਸੇਵਾਲਾ ਵਿੱਚ ਸਿੱਧੂ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰੇ ਦੋਸ਼ੀ ਵੀ ਮਾਣਯੋਗ ਅਦਾਲਤ ਵਿੱਚ ਪਟੀਸ਼ਨਾਂ ਦਾਇਰ ਕਰਕੇ ਆਪਣੇ ਆਪ ਨੂੰ ਬੇਗੁਨਾਹ ਹੋਣ ਦਾ ਦਾਅਵਾ ਕਰ ਰਹੇ ਹਨ, ਜੇਕਰ ਤੁਸੀਂ ਕਤਲ ਨਹੀਂ ਕੀਤਾ ਤਾਂ ਮੇਰੇ ਪੁੱਤਰ ਦਾ ਐਨੀ ਬੇਰਹਿਮੀ ਨਾਲ ਕਿਸੇ ਨੇ ਕਤਲ ਕੀਤਾ ਹੈ?
ਬਲਕੌਰ ਸਿੰਘ ਨੇ ਕਿਹਾ ਜੇਕਰ ਮੈਂ ਰਾਜਨੀਤੀ ਵਿੱਚ ਆ ਗਿਆ ਤਾਂ ਲੋਕ ਕਹਿਣਗੇ ਕਿ ਸਿੱਧੂ ਮੂਸੇਵਾਲਾ ਦਾ ਪਿਤਾ ਰਾਜਨੀਤੀ ਕਰਦਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਕਿਉਂ ਨਾ ਕਰੀਏ, ਕਿਉਂਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ‘ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀ ਅਤੇ ਮੇਰੇ ਪੁੱਤਰ ਦੀ ਏ.ਕੇ 47 ਨਾਲ ਗੋਲੀ ਮਾਰ ਦਿੱਤੀ ਗਈ ਸੀ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿਆਸਤ ਅਤੇ ਆਮ ਆਦਮੀ ਵਿਚ ਇਹੋ ਫਰਕ ਹੈ ਅਤੇ ਅੱਜ ਵੀ ਮੈਂ ਜ਼ੋਰ ਦੇ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਦੇ ਨਾਂ ਮੈਂ ਲੈ ਰਿਹਾ ਹਾਂ, ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇ, ਪਰ ਉਨ੍ਹਾਂ ਲੋਕਾਂ ਨੂੰ ਬੁਲਾਇਆ ਵੀ ਨਹੀਂ ਜਾ ਰਿਹਾ।