ਲੁਧਿਆਣਾ, 21 ਜਨਵਰੀ 2024 – ਪੰਜਾਬ ਦੇ ਲੁਧਿਆਣਾ ਵਿੱਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਤੋਂ 10,000 ਰੁਪਏ ਦੀ ਫ਼ਿਰੌਤੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ‘ਚ ਮਹਿਲਾ ਨੇ ਪੁਲਿਸ ਨੂੰ ਫ਼ੋਨ ਦੀ ਰਿਕਾਰਡਿੰਗ ਪੇਸ਼ ਕੀਤੀ।
ਇਸ ਮਗਰੋਂ ਪੁਲੀਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ (42) ਵਾਸੀ ਸੈਕਟਰ-32 ਏ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ।
ਕਈ ਵਾਰ ਜਦੋਂ ਲੋਕਾਂ ਨੂੰ ਵੀਜ਼ੇ ਤੋਂ ਨਾਂਹ ਹੋ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ।ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਇਸੇ ਦੋਸ ‘ਚ ਬਲਾਗਰ ਭਾਨਾ ਸਿੱਧੂ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।