ਪੰਜਾਬ ਦੇ ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸਦੇ ਕਮਰੇ ਵਿੱਚ ਇੱਕ ਭਾਂਡੇ ਵਿੱਚ ਸੜਿਆ ਕੋਲਾ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਜਦੋਂ ਉਕਤ ਵਿਅਕਤੀ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਫੈਕਟਰੀ ਤੋਂ ਫੋਨ ਆਇਆ ਤਾਂ ਵਿਅਕਤੀ ਵੱਲੋਂ ਫ਼ੋਨ ਨਾ ਚੱਕਣ ‘ਤੇ ਫੈਕਟਰੀ ਤੋਂ ਇੱਕ ਵਿਅਕਤੀ ਉਸਦੇ ਘਰ ਆਇਆ। ਜਦੋਂ ਘਰ ਆ ਕੇ ਦੇਖਿਆ ਘਰ ਦਾ ਦਰਵਾਜਾ ਅੰਦਰੋਂ ਲੱਗਿਆ ਹੋਇਆ ਸੀ।
ਉਕਤ ਵਿਅਕਤੀ ਵੱਲੋਂ ਦਰਵਾਜ਼ੇ ਨੂੰ ਬਹੁਤ ਖੜਕਾਇਆ ਗਿਆ ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲਿਆ। ਜਿਸ ਉਪਰਨ ਵਿਅਕਤੀ ਨੇ ਉਹਨਾਂ ਦੇ ਗੁਆਂਢ ਵਿੱਚ ਪੁੱਛਿਆ ਅਤੇ ਦੱਸਿਆ ਕਿ ਕੋਈ ਦਰਵਾਜ਼ਾ ਨਹੀਂ ਖੋਲ ਰਿਹਾ। ਜਿਸ ਤੋਂ ਬਾਅਦ ਆਸੇ-ਪਾਸੇ ਦੇ ਲੋਕਾਂ ਨੇ ਇੱਕਠੇ ਹੋ ਕੇ ਦਰਵਾਜ਼ਾ ਤੋੜਿਆ। ਦਰਵਾਜ਼ਾ ਤੋੜ ਕੇ ਜਦ ਉਹਨਾਂ ਨੇ ਦੇਖਿਆ ਕਮਰੇ ਵਿੱਚ ਦੋਨਾਂ ਪਤੀ-ਪਤਨੀ ਦੀ ਲਾਸ਼ ਪਈ ਸੀ। ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ।
ਪੁਲਿਸ ਨੂੰ ਸੂਚਨਾ ਦੇਣ ਦੇ ਕੁਝ ਸਮੇਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੂੰ ਕਮਰੇ ਵਿੱਚ ਇੱਕ ਭਾਂਡੇ ਵਿੱਚ ਸੜਿਆ ਕੋਲਾ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਕਿ ਦੋਨਾਂ ਦੀ ਮੌਤ ਅੰਗਠੀ ਜਾਲ ਕੇ ਦਮ ਘੁੱਟਣ ਨਾਲ ਹੋਈ ਹੈ।