ਜਲੰਧਰ STF ਨੇ ਵੱਡੀ ਸਾਬਕਾ AIG ਖਿਲਾਫ ਕਾਰਵਾਈ ਕੀਤੀ ਗਈ ਹੈ। ਸਾਬਕਾ SSP ਤੇ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਰਿਟਾਇਰਟਮੈਂਟ ਦੇ 2 ਸਾਲ ਬਾਅਦ 2017 ਦੇ ਇਕ ਪੁਰਾਣੇ ਮਾਮਲੇ ਵਿਚ ਉਨ੍ਹਾਂ ‘ਤੇ ਗੰਭੀਰ ਦੋਸ਼ ਲੱਗੇ ਹਨ।ਉਨ੍ਹਾਂ ‘ਤੇ ਅੰਮ੍ਰਿਤਸਰ ਦੇ ਇਕ ਨਾਗਰਿਕ ‘ਤੇ 1 ਕਿਲੋ ਗ੍ਰਾਮ ਹੈਰੋਇਨ ਦਾ ਫਰਜ਼ੀ ਮਾਮਲਾ ਦਰਜ ਕਰਨ ਦਾ ਦੋਸ਼ ਸ਼ਾਮਲ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਐੱਸਟੀਐੱਫ ਸਾਬਕਾ ਅਧਿਕਾਰੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਹੁਣ ਗ੍ਰਿਫਤਾਰੀ ਕੀਤੀ ਗਈ ਹੈ।
ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ 8 ਸਾਲ ਬਾਅਦ ਇਸ ਮਾਮਲੇ ਵਿਚ ਕਾਰਵਾਈ ਹੋਈ ਹੈ। ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਸ ਸਮੇਂ ਅੰਮ੍ਰਿਤਸਰ ਦੇ ਸਿਵਲ ਲਾਈਨ ਵਿਚ ਨਜ਼ਰਬੰਦ ਹੈ। ਐੱਸਟੀਐੱਫ ਵੱਲੋਂ ਰਸ਼ਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।




