ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 46ਵਾਂ ਦਿਨ ਹੈ। ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ‘ਏਕਤਾ ਮਤਾ’ ਲੈ ਕੇ ਖਨੌਰੀ ਬਾਰਡਰ ਪਹੁੰਚੇ ਹਨ। ਕਮੇਟੀ ਨੇ ਏਕਤਾ ਲਈ ਸਾਂਝੇ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਹੈ। ਰਾਜੇਵਾਲ, ਦਰਸ਼ਨਪਾਲ ਤੇ ਉਗਰਾਹਾਂ ਦੀ ਅਗਵਾਈ ਹੇਠ ਇਹ ਵਫਦ ਡੱਲੇਵਾਲ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਹੈ।
ਬਲਬੀਰ ਸਿੰਘ ਰਾਜੇਵਾਲ ਨੇ 7 ਮੈਂਬਰੀ ਕਮੇਟੀ ਦੀ ਅਗਵਾਈ ਕੀਤੀ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਅਸੀਂ ਐਸਕੇਐਮ ਵੱਲੋਂ ਸੰਪੂਰਨ ਸਾਥ ਦਿੰਦੇ ਹਾਂ। ਅਸੀਂ ਸਾਰੀਆਂ ਧਿਰਾਂ ਮਿਲ ਕੇ ਮੋਰਚਾ ਲੜਾਂਗੇ।